Site icon NewSuperBharat

ਸੋਨੀ ਨੇ ਅੱਗ ਲੱਗਣ ਨਾਲ ਸੜੇ ਮਕਾਨ ਦੇ ਮਾਲਕ ਨੂੰ ਦਿੱਤਾ 2 ਲੱਖ ਰੁਪਏ ਚੈਕ

ਅੰਮ੍ਰਿਤਸਰ, 13 ਨਵੰਬਰ / ਨਿਊ ਸੁਪਰ ਭਾਰਤ ਨਿਊਜ਼ :

ਪਿਛਲੇ ਸਾਲ ਵਾਰਡ ਨੰ: 49 ਚੌਂਕ ਪਾਸੀਆਂ ਵਿਖੇ 4 ਘਰਾਂ ਨੂੰ ਅੱਗ ਲੱਗਣ ਨਾਲ ਉਨਾਂ ਦੇ ਮਕਾਨ ਮਾਲਕਾਂ ਦਾ ਕਾਫੀ ਨੁਕਸਾਨ ਹੋਇਆ ਸੀ ਜਿੰਨਾਂ ਵਿੱਚੋਂ 3 ਵਿਅਕਤੀਆਂ ਨੂੰ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ 1.5 -1.5 ਲੱਖ ਰੁਪਏ ਦੇ ਚੈਕ ਦੇ ਦਿੱਤੇ ਸਨ ਅਤੇ ਅੱਜ ਸ੍ਰੀ ਸੋਨੀ ਵੱਲੋਂ ਬਾਕੀ ਰਹਿੰਦੇ ਇਕ ਪਰਿਵਾਰ ਸ੍ਰੀ ਹਰਬੰਸ ਲਾਲ ਨੂੰ 2 ਲੱਖ ਰੁਪਏ ਦਾ ਚੈਕ ਭੇਂਟ ਕੀਤਾ।

 ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ  ਅੱਗ ਲੱਗਣ ਕਾਰਨ ਇਨਾਂ ਪਰਿਵਾਰਾਂ ਦਾ ਕਾਫੀ ਨੁਕਸਾਨ ਹੋਇਆ ਸੀ ਅਤੇ ਮੈਂ ਉਸ ਸਮੇਂ ਇਨਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਵੱਲੋਂ ਇਨਾਂ ਦੀ ਮਾਲੀ ਮਦਦ ਕੀਤੀ ਜਾਵੇਗੀ। ਸ੍ਰੀ ਸੋਨੀ ਨੇ ਕਿਹਾ ਕਿ ਉਨਾਂ ਨੇ ਵਾਅਦਾ ਪੂਰਾ ਕਰਦਿਆਂ ਚਾਰੇ ਮਕਾਨ ਮਾਲਕਾਂ ਨੂੰ ਸਰਕਾਰ ਵੱਲੋਂ ਬਣਦੀ ਮਾਲੀ ਸਹਾਇਤਾ ਪ੍ਰਦਾਨ ਕਰਵਾ ਦਿੱਤੀ ਗਈ ਹੈ। ਇਸ ਮੌਕੇ ਸ੍ਰੀ ਸੋਨੀ ਵੱਲੋਂ ਵਾਰਡ ਨੰ: 60 ਗਲੀ ਸ਼ੇਖਾ ਵਿੱਚ ਰਹਿਣ ਵਾਲੀ ਸੂਰਿਆ ਕੁਮਾਰੀ ਨੂੰ ਮਾਲੀ ਮਦਦ ਵਜੋਂ 25 ਹਜ਼ਾਰ ਰੁਪÂੈ ਦਾ ਚੈਕ ਭੇਂਟ ਕੀਤਾ।

 ਸ੍ਰੀ ਸੋਨੀ ਨੇ ਕਿਹਾ ਕਿ ਲਾਕ ਡਾਊਨ ਦੌਰਾਨ ਵੀ ਉਨਾ ਵੱਲੋਂ ਆਪਣੇ ਹਲਕੇ ਵਿੱਚ ਗਰੀਬ ਲੋਕਾਂ ਦੀ ਮਦਦ ਲਈ ਲਗਾਤਾਰ ਰਾਸ਼ਨ ਦੀ ਵੰਡ ਕੀਤੀ ਗਈ ਹੈ ਅਤੇ ਉਹ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਤਿਆਰ ਹਨ। ਇਸ ਮੌਕੇ ਚੇਅਰਮੈਨ ਮਹੇਸ਼ ਖੰਨਾ ਅਤੇ ਸ੍ਰੀ ਸੁਨੀਲ ਕਾਉਂਟੀ ਵੀ ਹਾਜਰ ਸਨ।

——

ਕੈਪਸ਼ਨ

ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਅੱਗ ਲੱਗਣ ਨਾਲ ਸੜੇ ਮਕਾਨ ਦੇ ਮਾਲਕ ਹਰਬੰਸ ਲਾਲ ਨੂੰ 2 ਲੱਖ ਰੁਪÂੈ ਦਾ ਚੈਕ ਭੇਂਟ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਸ੍ਰੀ ਸੁਨੀਲ ਕਾਉਂਟੀ।

Exit mobile version