Site icon NewSuperBharat

ਮਾਲ ਗੱਡੀਆਂ ਬੰਦ ਹੋਣ ਨਾਲ ਅੰਮ੍ਰਿਤਸਰ ਦੀ ਸਨਅਤ ਨੂੰ ਲੱਗਾ ਵੱਡਾ ਖੋਰਾ ***ਕੇਦਰ ਸਰਕਾਰ ਅੜੀਅਲ ਰਵੱਈਆ ਛੱਡ ਕੇ ਤੁਰੰਤ ਚਲਾਵੇ ਮਾਲ ਗੱਡੀਆਂ***ਵਪਾਰ ਮੰਡਲਵਪਾਰੀਆਂ ਦਾ 2500 ਕਰੋੜ ਦਾ ਮਾਲ ਡਰਾਈ ਪੋਰਟਸ ਤੇ ਰੁਕਿਆ

ਅੰਮ੍ਰਿਤਸਰ / 01 ਨਵੰਬਰ / ਨਿਊ ਸੁਪਰ ਭਾਰਤ ਨਿਊਜ਼:

ਕੇਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਨ  ਮਾਲ  ਗੱਡੀਆਂ ਨੂੰ ਰੋਕਣ ਨਾਲ ਅੰਮ੍ਰਿਤਸਰ ਦੀ ਸਨਅਤ ਨੂੰ ਵੱਡਾ ਖੋਰਾ ਲੱਗਾ ਹੈ,ਜਿਸ ਨਾਲ ਵਪਾਰੀ, ਮਜ਼ਦੂਰ ਅਤੇ ਕਿਸਾਨ ਨੂੰ ਵੀ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਅੰÇ੍ਰਮਤਸਰ ਦੇ ਵਪਾਰੀਆਂ ਦਾ 2500 ਕਰੋੜ ਰੁਪਏ ਦਾ ਮਾਲ ਡਰਾਈ ਪੋਰਟਸ ਤੋ ਰੁਕਿਆ ਪਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਪਿਆਰੇ ਲਾਲ ਸੇਠ ਨੇ ਦੱਸਿਆ ਕਿ ਕੇਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡਣਾ ਚਾਹੀਦਾ ਹੈ।

ਉਨਾਂ੍ਰ ਕਿਹਾ ਕਿ ਕਿਸਾਨਾਂ ਵਲੋ ਵੀ ਮਾਲ ਗੱਡੀਆਂ ਨੂੰ ਰਸਤਾ ਦਿੱਤਾ ਗਿਆ ਹੈ ਪਰ ਕੇਦਰ ਸਰਕਾਰ ਵਲੋ ਫਿਰ ਵੀ ਮਾਲ ਗੱਡੀਆਂ ਨਹੀ ਚਲਾਈਆਂ ਜਾ ਰਹੀਆਂ ਜਿਸ ਨਾਲ ਵਪਾਰੀਆਂ ਦੇ ਨਾਲ ਨਾਲ ਮਜ਼ਦੂਰ ਤੱਬਕੇ ਨੂੰ ਵੀ ਕਾਫੀ ਸੱਟ ਵੱਜੀ ਹੈ। ਸ਼੍ਰੀ ਸੇਠ ਨੇ ਕਿਹਾ ਕਿ ਜੇਕਰ ਕੇਦਰ ਸਰਕਾਰ ਵਲੋ ਮਾਲ ਗੱਡੀਆਂ ਨਾ ਚਲਾਈਆਂ ਗਈਆਂ ਤਾਂ ਪੰਜਾਬ ਵਿਚ ਵੱਡਾ ਬਿਜਲੀ ਦਾ ਸੰਕਟ ਪੈਦਾ ਹੋ ਸਕਦਾ ਹੈ ਜਿਸ ਨਾਲ ਅੰਮ੍ਰਿਤਸਰ ਵਿਖੇ ਚੱਲ ਰਹੀ ਇੰਡਸਟਰੀ ਨੂੰ ਹੋਰ ਕਾਫੀ ਨੁਕਸਾਨ ਝੱਲਣਾ ਪਵੇਗਾ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਕਾਫੀ ਵੱਡੀ ਗਿਣਤੀ ਵਿਚ ਕਪੜਾ,ਧਾਗਾ ਅਤੇ ਹੋਰ ਮਾਲ ਬਾਹਰ ਜਾਂਦੇ ਹਨ,ਪ੍ਰੰਤੂ ਕੇਦਰ ਸਰਕਾਰ ਵਲੋ ਅੜੀਅਲ ਰਵੱਈਏ ਕਾਰਨ ਵਪਾਰੀ ਨਿਰਾਸ਼ ਹੋ ਕੇ ਬੈਠਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋ ਚਾਵਲ,ਡਰਾਈ ਫਰੂਟ ਅਤੇ ਹੋਰ ਖਾਧ ਪਦਾਰਥ ਵਿਦੇਸਾਂ ਵਿਚ ਨਿਰਯਾਤ ਕੀਤੇ ਜਾਂਦੇ ਹਨ ਅਤੇ ਮਾਲ ਗੱਡੀਆਂ ਬੰਦ ਹੋਣ ਨਾਲ ਕਾਫੀ ਮਾਲ ਲੁਧਿਆਣਾ ਡਰਾਈ ਪੋਰਟਸ ਤੇ ਰੁਕਿਆ ਹੋਇਆ ਹੈ।  ਵਪਾਰ ਮੰਡਲ ਦੇ ਮਹਾਮੰਤਰੀ ਸ਼੍ਰੀ ਸਮੀਰ ਜੈਨ ਨੇ ਕਿਹਾ ਕਿ ਕਿਸਾਨਾਂ ਵਲੋ ਜ਼ਰੂਰੀ ਵਸਤਾਂ ਦੀ ਢੋਆ ਢੁਆਈ ਲਈ ਰੇਲਵੇ ਟਰੈਕ ਖਾਲੀ ਕਰਨ ਤੋ ਬਾਅਦ ਕੇਦਰ ਵਲੋ ਰੇਲਵੇ ਟਰੈਕਾਂ ਦੀ ਸੁਰੱਖਿਆ ਦੀ ਸ਼ਰਤ ਲਾ ਕੇ ਮਾਲ ਗੱਡੀਆਂ ਦੀ ਆਵਾਜਾਈ ਰੋਕਣਾ ਕੇਦਰ ਦੇ  ਅੜੀਅਲ ਰਵੱਈਏ  ਦਾ ਸਬੂਤ ਹੈ।  ਜਿਸ ਨਾਲ ਵਪਾਰੀਆਂ ਦੇ ਵੱਡੀ ਗਿਣਤੀ ਵਿਚ ਕੰਟੇਨਰ ਫਸੇ ਹੋਏ ਹਨ, ਜਿਸ ਨਾਲ ਮਜਦੂਰ ਵਰਗ ਨੂੰ ਰੋਜੀ ਰੋਟੀ ਦੇ ਲਾਲੇ ਪੈ ਗਏ ਹਨ। ਉਨ੍ਹਾਂ ਕੇਦਰ ਸਰਕਾਰ ਨੂੰ ਅਪੀਲ ਕੀਤੀ ਕਿ ਤਿਓਹਾਰੀ ਸ਼ੀਜਨ ਨੂੰ ਮੁੱਖ ਰੱਖਦੇ ਹੋਏ ਤੁਰੰਤ ਗੱਡੀਆਂ ਚਲਾਈਆਂ ਜਾਣ।

ਇਸ ਮੌਕੇ ਅੰਮ੍ਰਿਤਸਰ ਦੇ ਸ਼੍ਰੀ ਵਿਵੇਕ ਕੁਮਾਰ ਨੇ ਕਿਹਾ ਕਿ ਕਿਸਾਨੀ ਮੰਗਾਂ ਕਾਰਨ ਕੇਦਰ ਸਰਕਾਰ ਵਲੋ ਮਾਲ ਗੱਡੀਆਂ ਨੂੰ ਰੋਕਣ ਦਾ ਅਪਣਾਇਆ ਰਵੱਈਆ ਕਾਫੀ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਪਾਰ, ਕਿਸਾਨ ਅਤੇ ਛੋਟੇ ਮੋਟੇ ਦੁਕਾਨਦਾਰਾਂ ਨੂੰ ਵੀ ਕਾਫੀ ਮੁਸੀਬਤ ਦਾ ਸਾਮਣਾ ਕਰਨਾ ਪੈ ਰਿਹਾ ਹੈ। ਸ਼੍ਰੀ ਵਿਵੇਕ ਕੁਮਾਰ ਨੇ ਕਿਹਾ ਕਿ ਕੇਦਰ ਸਰਕਾਰ ਵਲੋ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਮਾਲ ਗੱਡੀਆਂ ਰੁਕਵਾ ਦਿੱਤੀਆਂ ਹਨ,ਜਿਸ ਦਾ ਅਸਰ ਕੇਵਲ ਪੰਜਾਬ ਵਿਚ ਹੀ ਨਹੀ ਬਲਕਿ ਪੂਰੇ ਦੇਸ਼  ਤੇ ਹੋਵੇਗਾ। 

Exit mobile version