Site icon NewSuperBharat

ਸੋਨੀ ਵੱਲੋਂ ਤਿੰਨ ਵਾਰਡਾਂ ਵਿਚ 5 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦੀ ਸ਼ੁਰੂਆਤ *** ਵਾਰਡ ਨੰਬਰ 69, 70 ਅਤੇ 71 ਦੀ ਹੋਵੇਗੀ ਕਾਇਆ ਕਲਪ

ਅੰਮ੍ਰਿਤਸਰ, 16 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼  )-

ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ 69, 70 ਅਤੇ 71 ਵਿਚ 5 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ। ਅੱਜ ਮੌਕੇ ਉਤੇ ਜਾ ਕੇ ਜਿੱਥੇ ਉਨਾਂ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਉਥੇ ਨਵੇਂ ਕੰਮਾਂ ਦੀ ਸ਼ੁਰੂਆਤ ਕੀਤੀ, ਜੋ ਕਿ ਇਲਾਕੇ ਦੀ ਕਾਇਆ ਕਲਪ ਕਰ ਦੇਣਗੇ।

ਉਨਾਂ ਇਸ ਮੌਕੇ ਦੱਸਿਆ ਕਿ ਇਸ ਇਲਾਕੇ ਵਿਚ ਪਾਣੀ ਦੀਆਂ ਪਾਇਪਾਂ ਦਾ ਕੰਮ ਜ਼ਿਆਦਾ ਪੁਰਾਣਾ ਹੋਣ ਕਾਰਨ ਕਈ ਤਰਾਂ ਦੀਆਂ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਇਹ ਪੁਰਾਣੀ ਪਾਇਪਾਂ ਬਦਲ ਦਿੱਤੀਆਂ ਜਾਣਗੀਆਂ, ਜਿਸ ਨਾਲ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਨਾਂ ਵਾਰਡਾਂ ਵਿਚ ਗਲੀਆਂ-ਨਲੀਆਂ ਦਾ ਨਵ ਨਿਰਮਾਣ ਕਰਵਾਇਆ ਜਾਵੇਗਾ। ਉਨਾਂ ਇਸ ਮੌਕੇ ਹਦਾਇਤ ਕੀਤੀ ਕਿ ਬਿਜਲੀ ਵਿਭਾਗ ਆਪਣੀ ਲੋੜ ਅਨੁਸਾਰ ਜਿੱਥੇ ਕਿਧਰੇ ਵੀ ਨਵੇਂ ਖੰਭਿਆਂ ਅਤੇ ਤਾਰਾਂ ਦੀ ਲੋੜ ਹੈ, ਉਸ ਨੂੰ ਪੂਰਾ ਕਰੇ।

ਸ੍ਰੀ ਸੋਨੀ ਨੇ ਇਸ ਮੌਕੇ ਅੰਨਗੜ ਤਾਂ ਪੀਰਾਵਾਲ ਤੱਕ ਇਕ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਨਵੀਂ ਸੜਕ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਉਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੰਮ ਦੀ ਗੁਣਵੱਤਾ ਵੱਲ ਧਿਆਨ ਦੇਣ ਦੀ ਹਦਾਇਤ ਕਰਦੇ ਕਿਹਾ ਕਿ ਸਾਰੇ ਕੰਮ ਨਿਰਧਾਰਤ ਮਾਪਦੰਡਾਂ ਉਤੇ ਪੂਰੇ ਉਤਰਨ, ਤਾਂ ਜੋ ਲੋਕ ਲੰਮੇ ਸਮੇਂ ਤੱਕ ਇੰਨੇ ਦਾ ਸੁੱਖ ਲੈਂਦੇ ਰਹਿਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਵਿਕਾਸ ਸੋਨੀ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ੍ਰੀ ਲਖਵਿੰਦਰ ਸਿੰਘ, ਰਿੰਕੂ ਸਰਪੰਚ, ਡਾਕਟਰ ਸੋਨੂੰ, ਕਮਲ ਪਹਿਲਵਾਨ, ਸ੍ਰੀ ਰਮਨ ਵਿਰਕ, ਰਣਜੀਤ ਸਿੰਘ ਰਾਣਾ, ਸ੍ਰੀ ਵਿਜੈ ਕੁਮਾਰ, ਡਾਕਟਰ ਰਵੀ ਅਤੇ ਸੰਦੂ ਪਰਿਵਾਰ ਦੇ ਮੋਹਤਬਰ ਵੀ ਹਾਜ਼ਰ ਸਨ।

ਕੈਪਸ਼ਨ : ਵਾਰਡਾਂ ਵਿਚ ਨਵੇਂ ਕੰਮਾਂ ਦੀ ਸ਼ੁਰੂਆਤ ਕਰਵਾਉਂਦੇ ਸ੍ਰੀ ਓ ਪੀ ਸੋਨੀ।

Exit mobile version