ਐਮਰਜੈਂਸੀ ਐਂਬੂਲੈਂਸ ਸੇਵਾਵਾਂ ਲਈ Ziqitiza Health Care Ltd, ਵੱਲੋਂ ਲਗਾਇਆ ਜਾਵੇਗਾ ਰੋਜਗਾਰ ਕੈਂਪ

ਅੰਮ੍ਰਿਤਸਰ / 15 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਜ਼ਿਲਾ ਰੋਜਗਾਰ ਅਤੇ ਕਾਰੋਬਾਰ ਦੇ ਰੋਜਗਾਰ ਅਫਸਰ ਸ਼੍ਰੀ ਵਿਕਰਮਜੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮਰਜੈਂਸੀ ਐਂਬੂਲੈਂਸ ਸੇਵਾਵਾਂਲਈ Ziqitiza Health Care Ltd, ਵੱਲੋਂ 150 ਤੋਂ ਵੱਧ ਵਕੈਂਸੀਆਂ ਲਈ 18 ਸਤੰਬਰ ਨੂੰ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਜ਼ਿਲਾ ਕਚਿਹਰੀਆਂ ਵਿਖੇ ਜੀ.ਐਨ.ਐਮ., ਬੀ.ਐਸ.ਸੀ. ਨਰਸਿੰਗ, ਡੀ-ਫਾਰਮੈਸੀ, ਬੀ-ਫਾਰਮੈਸੀ ਪ੍ਰਾਰਥੀਆਂ ਲਈ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਮੇਲੇ ਵਿੱਚ 35 ਸਾਲ ਤੱਕ ਦੇ ਪ੍ਰਾਰਥੀ(ਕੇਵਲ ਮੇਲ) ਭਾਗ ਲੈ ਸਕਦੇ ਹਨ।
ਸ਼੍ਰੀ ਵਿਕਰਮਜੀਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਰੋਜਗਾਰ ਮੇਲੇ ਵਿੱਚ ਵੱਧ ਤੋਂ ਵੱਧ ਭਾਗ ਲੈਣ ਤਾਂ ਜੋ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਮੁਹੱਈਆਂ ਕੀਤੇ ਜਾ ਸਕਣ।