May 1, 2025

ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰਾਂ/ਕਸਬਿਆਂ ਵਿਚ ਸ਼ਰਾਬ ਦੀਆਂ ਦੁਕਾਨਾਂ ਸ਼ਾਮ 6.30 ਵਜੇ ਤੱਕ ਬੰਦ ਕਰਵਾਉਣ ਦੇ ਹੁਕਮ

0

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ

*ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਪੰਚ, ਸਰਪੰਚ ਤੇ ਕੌਂਸਲਰ ਵੀ ਦੇਣ ਸਾਥ

ਅੰਮ੍ਰਿਤਸਰ / 29 ਅਗਸਤ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਦਿੱਤੇ ਗਏ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸ਼ਹਿਰਾਂ/ਕਸਬਿਆਂ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਸ਼ਾਮ 6.30 ਵਜੇ ਤੱਕ ਸਖ਼ਤੀ ਨਾਲ ਬੰਦ ਕਰਵਾਉਣ ਦੀਆਂ ਹਦਾਇਤਾਂ ਪੁਲਿਸ ਨੂੰ ਦਿੱਤੀਆਂ ਹਨ। ਉਨਾਂ ਕਿਹਾ ਕਿ ਇਹ ਆਦੇਸ਼ 31 ਅਗਸਤ ਤੱਕ ਹਨ ਅਤੇ ਉਸ ਤੋਂ ਬਾਅਦ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਸਮੀਖਿਆ ਦੇ ਅਧਾਰ ਉਤੇ ਨਵੇਂ ਫੈਸਲੇ ਆ ਸਕਦੇ ਹਨ। 

ਉਨਾਂ ਜਨਤਾ ਦੇ ਚੁਣੇ ਹੋਏ ਪੰਚਾਂ, ਸਰਪੰਚਾਂ ਅਤੇ ਕੌਸ਼ਲਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਬਾਬਤ ਆਪਣੇ-ਆਪਣੇ ਇਲਾਕੇ ਵਿਚ ਲੋਕ ਜਾਗਰੂਕਤਾ ਲਈ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੰਮ ਕਰਨ, ਤਾਂ ਜੋ ਸੁਰੱਖਿਆ ਪ੍ਰੋਟੋਕਾਲਾਂ ਅਤੇ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।

ਉਨਾਂ ਦੱਸਿਆ ਕਿ ਇਸ ਵੇਲੇ ਜਿਲ੍ਹੇ ਵਿਚ ਸ਼ਨਖਾਤ ਕੀਤੇ ਕੋਵਿਡ-19 ਦੇ ਮਰੀਜਾਂ ਦੀ ਗਿਣਤੀ 3700 ਤੋਂ ਵੱਧ ਚੁੱਕੀ ਹੈ ਅਤੇ ਰੋਜ਼ਾਨਾ 70-80 ਨਵੇਂ ਮਰੀਜ਼ ਆ ਰਹੇ ਹਨ ਤੇ ਇਸ ਵਿਚ ਨਿਰੰਤਰ ਵਾਧਾ ਵੀ ਹੋ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਸਾਡੇ ਲਈ ਤਸੱਲੀ ਵਾਲੀ ਗੱਲ ਇਹ ਵੀ ਹੈ ਕਿ ਇੰਨਾਂ ਕੋਰੋਨਾ ਮਰੀਜ਼ਾਂ ਵਿਚੋਂ 3000 ਦੇ ਕਰੀਬ ਠੀਕ ਹੋ ਚੁਕੇ ਹਨ, ਪਰ ਬਦਕਿਸਮਤ ਨਾਲ ਰੋਜ਼ਾਨਾ 2-3 ਮੌਤਾਂ ਵੀ ਹੋ ਰਹੀਆਂ ਹਨ। ਉਨਾਂ ਦੱਸਿਆ ਕਿ ਅਸÄ ਇਸ ਵੇਲੇ ਟੈਸਟਾਂ ਉਤੇ ਵਧੇਰੇ ਜ਼ੋਰ ਦੇ ਰਹੇ ਹਾਂ, ਤਾਂ ਕਿ ਵਾਇਰਸ ਦਾ ਫੈਲਾਅ ਰੋਕਿਆ ਜਾ ਸਕੇ। ਉਨਾਂ ਦੱਸਿਆ ਕਿ ਰਾਜ ਦੇ ਚਾਰ ਵੱਡੇ ਸ਼ਹਿਰਾਂ ਵਿਚੋਂ ਅੰਮ੍ਰਿਤਸਰ ਵਿੱਚ ਅੰਕੜੇ ਨਿਰੰਤਰਤਾ ਦਰਸਾ ਰਹੇ ਹਨ।

ਆਉਣ ਵਾਲੇ ਦਿਨਾਂ ਦੀ ਸੰਭਾਵਨਾ ਬਾਰੇ ਬੋਲਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੇਂ ਸਿਰ ਜਾਂਚ, ਇਕਾਂਤਵਾਸ ਅਤੇ ਇਲਾਜ ਕਰਨ ਲਈ ਸੰਪਰਕਾਂ ਦਾ ਪਤਾ ਲਾਉਣ ਵਿੱਚ ਤੇਜ਼ੀ ਲਿਆਉਣ ਲਈ ਸਾਡੇ ਵੱਲੋਂ ਯਤਨ ਜਾਰੀ ਹਨ।

Leave a Reply

Your email address will not be published. Required fields are marked *