ਅਧਿਆਪਕ ਦਿਵਸ ਮੌਕੇ ਚੋਣ ਵਿਭਾਗ ਵੱਲੋਂ ਕਰਵਾਏ ਜਾ ਰਹੇ ਹਨ ਲੇਖ ਮੁਕਾਬਲੇ- ਜਿਲ੍ਹਾ ਨੋਡਲ ਅਫਸਰ

*ਸੂਬਾ ਪੱਧਰੀ ਤਿੰਨ ਬੇਹਤਰੀਨ ਐਂਟਰੀਆਂ ਨੂੰ ਮਿਲਣਗੇ ਨਕਦ ਇਨਾਮ
ਅੰਮ੍ਰਿਤਸਰ / 27 ਅਗਸਤ / ਨਿਊ ਸੁਪਰ ਭਾਰਤ ਨਿਊਜ
ਅਧਿਆਪਕ ਦਿਵਸ ਮਨਾਉਣ ਅਤੇ ਟੀਚਿੰਗ ਸਟਾਫ ਦੀਆ ਚੋਣਾਂ ਦੇ ਕੰਮ ਵਿੱਚ ਦਿੱਤੀਆ ਜਾਂਦੀਆ ਸੇਵਾਵਾ ਨੂੰ ਮਾਨਤਾ ਦੇਣ ਲਈ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਵੱਲੋਂ ਲੇਖਨ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਤਹਿਤ ਇਸ ਜਿਲ੍ਹੇ ਵਿੱਚ ਪੈਂਦੇ ਵਿੱਦਿਅਕ ਅਦਾਰਿਆ ਦਾ ਸਟਾਫ, ਜਿਨ੍ਹਾਂ ਵੱਲੋਂ ਚੋਣ ਡਿਊਟੀ ਦਿੱਤੀ ਗਈ ਹੈ, ਚੋਣਾਂ ਨਾਲ ਸਬੰਧਤ ਤਜਰਬੇ, ਚੋਣ ਡਿਊਟੀ ਨੂੰ ਹੋਰ ਸੁਖਾਲੀ ਬਨਾਉਣ ਸਬੰਧੀ ਸੁਝਾਓ, ਕੋਵਿਡ-19 ਦੌਰਾਨ ਚੋਣ ਡਿਊਟੀ ਨਿਭਾਉਣ ਸਬੰਧੀ ਚੁਣੋਤੀਆਂ ਦੇ ਮੁੱਦਿਆ ਸਬੰਧੀ 500 ਸ਼ਬਦਾ ਵਿੱਚ (ਅੰਗਰੇਜੀ ਜਾਂ ਪੰਜਾਬੀ ਭਾਸ਼ਾ ਵਿੱਚ) ਆਪਣੇ ਵਿਚਾਰ ਲਿਖ ਕੇ 31 ਅਗਸਤ, 2020 ਤੱਕ ਜਿਲ੍ਹਾ ਚੋਣ ਦਫਤਰ ਨੂੰ ਈ-ਮੇਲ ਆਈ.ਡੀ. [email protected] ਤੇ ਭੇਜ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਅਲਕਾ ਕਾਲੀਆਅ ਨੋਡਲ ਅਫਸਰ-ਕਮ-ਸਹਾਇਕ ਕਮਿਸ਼ਨਰ ਸ਼ਿਕਾਇਤਾਂ ਨੇ ਦੱਸਿਆ ਕਿ ਪ੍ਰਾਪਤ ਹੋਈਆ ਐਟਰੀਜ ਦੇ ਮੁਲਾਂਕਣ ਉਪਰੰਤ ਇੱਕ ਬੈਸਟ ਐਟਰੀ (ਹਰੇਕ ਜਿਲ੍ਹੇ ਵਿੱਚੋਂ 1 ਐਟਰੀ) ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਨੂੰ ਭੇਜੀ ਜਾਵੇਗੀ ਅਤੇ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਵੱਲੋਂ ਬੈਸਟ 3 ਸੂਬਾ ਪੱਧਰੀ ਐਂਟਰੀਜ ਨੂੰ ਸਨਮਾਨ ਵਜੋਂ 1500 ਰੁਪਏ, 1000 ਰੁਪਏ ਅਤੇ 500 ਰੁਪਏ ਕ੍ਰਮਵਾਰ ਨਕਦ ਇਨਾਮ ਵਜੋਂ ਦਿੱਤੇ ਜਾਣਗੇ ਜਦ ਕਿ ਜਿਲ੍ਹਾ ਪੱਧਰ ਤੇ ਪਹਿਲੇ ਸਥਾਨ ਤੇ ਆਏ ਅਧਿਆਪਕ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਲੇਖਨ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ।