Site icon NewSuperBharat

ਪੋਲਿੰਗ ਸਟੇਸਨਾ ਦੇ ਪੁੱਨਰ ਗਠਨ ਅਤੇ ਵੋਟਰ ਸੂਚੀ ਦੀ ਸੁਧਾਈ ਸਬੰਧੀ ਰਾਜਨੀਤਿਕ ਪਾਰਟੀਆ ਨਾਲ ਮੀਟਿੰਗ

ਸ੍ਰੀਮਤੀ ਅਨਮਜੋਤ ਕੌਰ, ਸਹਾਇਕ ਕਮਿਸਨਰ (ਜ), ਅੰਮ੍ਰਿਤਸਰ ਰਾਜਨੀਤਿਕ ਪਾਰਟੀਆ ਦੇ ਨੁਮਾਇੰਦਿਆ ਅਤੇ ਜਿਲ੍ਹੇ ਦੇ ਸਮੂਹ ਰਿਟਰਨਿੰਗ ਅਫਸਰਾ ਨਾਲ ਪੋਲਿੰਗ ਸਟੇਸਨਾ ਦੇ ਪੁੱਨਰ ਗਠਨ ਅਤੇ ਸੁਧਾਈ ਦੇ ਪ੍ਰੋਗਰਾਮ ਸਬੰਧੀ ਮੀਟਿੰਗ ਕਰਦੇ ਹੋਏ।

ਅੰਮ੍ਰਿਤਸਰ / 25 ਅਗਸਤ / ਨਿਊ ਸੁਪਰ ਭਾਰਤ ਨਿਊਜ

ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾ ਅਨੁਸਾਰ 1 ਜਨਵਰੀ, 2021  ਦੀ ਯੋਗਤਾ ਮਿਤੀ ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਜਾਰੀ ਪ੍ਰੋਗਰਾਮ ਅਨੁਸਾਰ ਪ੍ਰੀਰਵੀਜਨ ਗਤੀਵਿਧੀਆ ਤਹਿਤ ਪੋਲਿੰਗ ਸਟੇਸਨਾ ਦਾ ਪੁੱਨਰ ਗਠਨ ਕੀਤਾ ਜਾਣਾ ਹੈ, ਜਿਸ ਤਹਿਤ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ, ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਅਨਮਜੋਤ ਕੌਰ, ਸਹਾਇਕ ਕਮਿਸਨਰ (ਜ), ਅੰਮ੍ਰਿਤਸਰ  ਦੀ ਪ੍ਰਧਾਨਗੀ ਹੇਠ ਰਾਜਨੀਤਿਕ ਪਾਰਟੀਆ ਦੇ ਨੁਮਾਇੰਦਿਆ ਅਤੇ ਜਿਲ੍ਹੇ ਦੇ ਸਮੂਹ ਰਿਟਰਨਿੰਗ ਅਫਸਰਾ ਨਾਲ ਪੋਲਿੰਗ ਸਟੇਸਨਾ ਦੇ ਪੁੱਨਰ ਗਠਨ ਅਤੇ ਸੁਧਾਈ ਦੇ ਪ੍ਰੋਗਰਾਮ ਤੇ ਵਿਚਾਰ ਵਟਾਂਦਰਾ ਕੀਤਾ ਗਿਆ।

          ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਹਾਇਕ ਕਮਿਸਨਰ (ਜ), ਅੰਮ੍ਰਿਤਸਰ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਜਿਲ੍ਹੇ ਵਿੱਚ ਪੈਂਦੇ 11 ਵਿਧਾਨ ਸਭਾ ਚੋਣ ਹਲਕਿਆ ਵਿੱਚ ਕੁੱਲ 2037 ਪੋਲਿੰਗ ਸਟੇਸ਼ਨ ਸਥਾਪਤ ਹਨ। ਆਰ.ਓਂ. ਵੱਲੋਂ ਪ੍ਰਾਪਤ ਤਜਵੀਜ ਅਨੁਸਾਰ ਚੋਣ ਹਲਕਾ 012-ਰਾਜਾ ਸਾਂਸੀ ਵਿੱਚ 01 ਪੋਲਿੰਗ ਸਟੇਸਨ ਸਰਕਾਰੀ ਐਲੀਮੈਂਟਰੀ ਸਕੂਲ, ਕਿਰਲਗੜ੍ਹ ਦਾ ਵਾਧਾ ਕਰਨ ਦੀ ਤਜਵੀਜ ਹੈ, ਜਿਸ ਉਪਰੰਤ ਜਿਲ੍ਹੇ ਵਿੱਚ ਕੁੱਲ ਪੋਲਿੰਗ ਸਟੇਸਨਾ ਦੀ ਗਿਣਤੀ 2038 ਹੋ ਜਾਵੇਗੀ। ਇਸ ਤੋਂ ਇਲਾਵਾ ਚੋਣ ਹਲਕਾ 018 -ਅੰਮ੍ਰਿਤਸਰ ਪੂਰਬੀ ਵਿੱਚ ਸਥਾਪਤ ਪੋਲਿੰਗ ਸਟੇਸਨ ਨੰ. 90 ਅਤੇ 91 ਦੀ ਬਿਲਡਿੰਗ ਅੰਮ੍ਰਿਤਸਰ ਪਬਲਿਕ ਸਕੂਲ, ਫੋਕਲ ਪੁਆਇੰਟ ਰੋਡ, ਅੰਮ੍ਰਿਤਸਰ ਤੋਂ ਸਿਫਟ ਕਰਕੇ ਅਸ਼ੋਕ ਵਾਟਿਕਾ ਪਬਲਿਕ ਸਕੂਲ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਕਰਨ ਦੀ ਤਜਵੀਜ ਹੈ। ਮੀਟਿੰਗ ਦੌਰਾਨ ਸਮੂਹ ਰਾਜਨੀਤਿਕ ਪਾਰਟੀਆ ਦੇ ਨੁਮਾਇਦਿਆ ਨੂੰ ਡਰਾਫਟ ਪੋਲਿੰਗ ਸਟੇਸਨਾ ਦੀ ਲਿਸਟ ਸਪਲਾਈ ਕੀਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਇਹਨਾ ਪੋਲਿੰਗ ਸਟੇਸਨਾ ਤੇ ਕਿਸੇ ਤਰ੍ਹਾ ਦਾ ਸੁਝਾਓ ਜਾਂ ਸ਼ਿਕਾਇਤ ਹੈ ਤਾਂ ਉਹ ਆਪਣਾ ਸੁਝਾਓ/ਸ਼ਿਕਾਇਤ ਲਿਖਤੀ ਰੂਪ ਵਿੱਚ ਜਿਲ੍ਹਾ ਚੋਣ ਦਫਤਰ ਵਿਖੇ ਜਾਂ ਸਬੰਧਤ ਰਿਟਰਨਿੰਗ ਅਫਸਰ ਦੇ ਦਫਤਰ ਵਿਖੇ 1 ਸਤੰਬਰ.2020 ਨੂੰ ਸ਼ਾਾਮ 5  ਵਜੇ ਤੱਕ ਭੇਜ ਸਕਦੇ ਹਨ, ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਇਤਰਾਜ/ਸੁਝਾਓ ਤੇ ਵਿਚਾਰ ਨਹੀਂ ਕੀਤਾ ਜਾਵੇਗਾ।

                   ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 16 ਨਵੰਬਰ, 2020 ਨੂੰ ਕੀਤੀ ਜਾਵੇਗੀ। ਕੋਈ ਵੀ ਨਾਗਰਿਕ ਜਿਸ ਦੀ ਉਮਰ ਮਿਤੀ 01.01.2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਆਪਣੀ ਵੋਟ ਬਨਾਉਣ ਲਈ ਆਪਣਾ ਦਾਅਵਾ ਫਾਰਮ ਨੰ. 6 ਵਿੱਚ, ਕੋਈ ਵੀ ਵੋਟਰ ਵੋਟਰ ਕਟਾਉਣ ਲਈ ਇਤਰਾਜ ਫਾਰਮ ਨੰ. 7 ਵਿੱਚ ਅਤੇ ਵੋਟਰ ਦੇ ਵੇਰਵਿਆ ਦੀ ਸੋਧ ਲਈ ਫਾਰਮ ਨੰ. 8, ਮਿਤੀ 16.11.2020 ਤੋਂ ਮਿਤੀ 15.12.2020 ਤੱਕ ਸਬੰਧਤ ਬੀ.ਐਲ.ਓ. ਜਾਂ ਦਫਤਰ ਈ.ਆਰ.ਓ. ਪਾਸ ਪੇਸ਼ ਕਰ ਸਕਦਾ ਹੈ। ਕੋਵਿਡ 19 ਦੀ ਮਹਾਂਮਾਰੀ ਦੇ ਚੱਲਦਿਆ ਉਹਨਾ ਵੱਲੋਂ ਅਪੀਲ ਕੀਤੀ  ਕਿ ਇਹ ਦਾਅਵੇ ਅਤੇ ਇਤਰਾਜ ਆਨਲਾਇਨ ਵਿਧੀ ਰਾਹੀਂ www.nvsp.in ਤੇ ਲਾਗਿਨ ਕਰਕੇ ਪੁਰ ਕਰਨ ਨੂੰ ਤਰਜੀਹ ਦਿੱਤੀ ਜਾਵੇ। ਇਸ ਤੋਂ ਇਲਾਵਾ ਉਹਨਾਂ ਵੱਲੋਂ ਰਾਜਨੀਤਿਕ ਪਾਰਟੀਆ ਨੂੰ ਪੋਲਿੰਗ ਸਟੇਸਨਾ ਤੇ ਬੀ.ਐਲ.ਏ. ਨਿਯੁੱਕਤ ਕਰਨ ਦੀ ਅਪੀਲ ਕੀਤੀ ਤਾਂ ਜੋ ਸੁਧਾਈ ਦੇ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਸਕੇ।

          ਇਸ ਮੌਕੇ ਸ੍ਰੀਮਤੀ ਜੋਤੀ ਬਾਲਾ, ਸਕੱਤਰ, ਆਰ.ਟੀ.ਏ. ਅੰਮ੍ਰਿਤਸਰ, ਸ੍ਰੀ ਮੁਕੇਸ ਕੁਮਾਰ ਜਿਲ੍ਹਾ ਮਾਲ ਅਫਸਰ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਗਿੱਲ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਅੰਮ੍ਰਿਤਸਰ, ਸ੍ਰੀ ਰਾਜਨ ਮਹਿਰਾ, ਸਹਾਇਕ ਆਬਕਾਰੀ ਤੇ ਕਾਰ ਕਮਿਸਨਰ, ਅੰਮ੍ਰਿਤਸਰ-2, ਸ੍ਰੀ ਰਾਜਿੰਦਰ ਸਿੰਘ ਚੋਣ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਹਾਜਰ ਸਨ।

Exit mobile version