May 1, 2025

ਮਿਸ਼ਨ ਫਤਿਹ ਤਹਿਤ ਕੋਵਿਡ-19 ਨੂੰ ਮਾਤ ਦੇ ਕੇ ਅੱਜ ਘਰਾਂ ਨੂੰ ਪਰਤੇ 98 ਹੋਰ ਮਰੀਜ਼ **ਜ਼ਿਲ੍ਹੇ ਅੰਦਰ ਹੁਣ 486 ਐਕਟਿਵ ਕੇਸ

0

ਸਿਵਲ ਸਰਜਨ ਡਾ: ਨਵਦੀਪ ਸਿੰਘ

*ਹੁਣ ਤੱਕ 2371 ਵਿਅਕਤੀ ਹੋਏ ਸਿਹਤਯਾਬ ***ਸਿਹਤ ਵਿਭਾਗ ਵਲੋ ਜਾਰੀ ਕੀਤੀਆਂ ਸਾਵਧਾਨੀਆਂ ਨੂੰ ਅਪਣਾ ਕੇ ਹਰਾਇਆ ਜਾ ਸਕਦਾ ਹੈ ਕਰੋਨਾ ਨੂੰ

ਅੰਮ੍ਰਿਤਸਰ / 19 ਅਗਸਤ / ਨਿਊ ਸੁਪਰ ਭਾਰਤ ਨਿਊਜ       

ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ ਵਿੱਚ ਮਿਸ਼ਨ ਫ਼ਤਿਹ ਤਹਿਤ  ਅੱਜ 98  ਹੋਰ ਪਾਜਿਟਿਵ ਮਰੀਜ਼ਾਂ ਨੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਆਪੋ-ਆਪਣੇ ਘਰਾਂ ਨੂੰ ਵਾਪਸੀ ਕੀਤੀ ਹੈ। ਅੱਜ ਜਿਲੇ ਵਿਚ 75 ਕੇਸ ਹੋਰ ਪਾਜਿਟਿਵ ਮਰੀਜ ਪਾਏ ਗਏ ਹਨ ਅਤੇ 3 ਵਿਅਕਤੀਆਂ ਦੀ ਮੌਤ ਹੋ ਗਈ ਜਿੰਨਾਂ ਵਿੱਚੋਂ ਅਮਰੀਕ ਸਿੰਘ ਉਮਰ 42 ਸਾਲ ਵਾਸੀ ਸੰਤ ਨਗਰ, ਹਰਪ੍ਰੀਤਪਾਲ ਕਪੂਰ ਉਮਰ 43 ਸਾਲ ਵਾਸੀ ਰਈਆ ਅਤੇ ਸ੍ਰੀ ਬਲਦੇਵ ਕਪੂਰ ਉਮਰ 82 ਸਾਲ ਵਾਸੀ ਜਗਦੰਬੇ ਕਲੋਨੀ ਮਜੀਠਾ ਰੋਡ ਹੈ।

          ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ,ਖੰਘ,ਗਲੇ ਵਿਚ ਦਰਦ ਆਦਿ ਹੋਵੇ ਤਾਂ ਉਸਨੂੰ ਆਪਣਾ ਕੋਵਿਡ-19 ਦਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋ ਜਾਰੀ ਕੀਤੇ ਗਏ ਹੈਲਪਲਾਈਨ ਨੰ: 104 ਤੇ ਡਾਇਲ ਕਰਕੇ ਡਾਕਟਰੀ ਸਲਾਹ ਵੀ ਲਈ ਜਾ ਸਕਦੀ ਹੈ।  ਉਨ੍ਹਾਂ  ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਕੋਵਿਡ 19 ਦਾ ਟੈਸਟ ਜਰੂਰ ਕਰਵਾਉਣ ਤਾਂ ਜੋ ਆਪਣੇ ਪਰਿਵਾਰ ਨੂੰ ਸੁਰੱਖਿਅਤ ਰਖਿਆ ਜਾ ਸਕੇ ਅਤੇ ਕਰੋਨਾ ਦੀ ਲੜੀ ਨੂੰ ਤੋੜਿਆ ਜਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਇੱਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਮੂੰਹ ‘ਤੇ ਮਾਸਕ ਜ਼ਰੂਰ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਈਜ਼ਰ ਨਾਲ ਜ਼ਰੂਰ ਸਾਫ਼ ਕਰਨ ਦੀ ਲੋੜ ਹੈ।

                ਉਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ 486 ਐਕਟਿਵ ਕੇਸ ਹਨ ਅਤੇ ਹੁਣ ਤੱਕ 2371 ਵਿਅਕਤੀ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।ਸਿਵਲ ਸਰਜਨ ਨੇ ਕਿਹਾ ਕਿ ਵਿਅਕਤੀ ਆਪਣੀ ਦ੍ਰਿੜ ਇੱਛਾ ਨਾਲ ਕਰੋਨਾ ਮਹਾਮਾਰੀ ਤੇ ਜਿੱਤ ਪਾ ਸਕਦਾ ਹੈ। ਉਨਾਂ ਕਿਹਾ ਕਿ ਇਂਸ ਮਹਾਮਾਰੀ ਤੋ ਘਬਰਾਉਣ ਦੀ ਲੋੜ ਨਹੀ ਕੇਵਲ ਸਿਹਤ ਵਿਭਾਗ ਵਲੋ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰਕੇ ਅਸ਼ੀ ਇਸ ਤੇ ਜਿੱਤ ਪਾ੍ਰਪਤ ਕਰ ਸਕਦੇ ਹਾਂ। 

Leave a Reply

Your email address will not be published. Required fields are marked *