ਸਾਂਝ ਕੇਂਦਰ ਦੱਖਣੀ ਵਲੋ ਕਰਾਇਆ ਗਿਆ ਕੋਵਿਡ-19 ਸਬੰਧੀ ਆਨ ਲਾਈਨ ਸੈਮੀਨਾਰ

ਅੰਮ੍ਰਿਤਸਰ / 18 ਅਗਸਤ / ਨਿਊ ਸੁਪਰ ਭਾਰਤ ਨਿਊਜ
ਡਾ. ਸੁਖਚੈਨ ਸਿੰਘ ਗਿੱਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ. ਸਰਤਾਜ ਸਿੰਘ ਚਾਹਲ ਏ.ਡੀ.ਸੀ.ਪੀ ਸਿਟੀ 1 ਅੰਮ੍ਰਿਤਸਰ (ਡੀ.ਸੀ.ਪੀ.) ਦੇ ਨਿਰਦੇਸ਼ਾ ਅਨੁਸਾਰ ਅੱਜ ਸਾਂਝ ਕੇਂਦਰ ਦੱਖਣੀ ਵਲੋ ਨਿਵੇਕਲਾ ਉਪਰਾਲਾ ਕਰਦਿਆ ਸਰੂਪ ਰਾਣੀ ਸਰਕਾਰੀ ਕਾਲਜ (ਔਰਤਾਂ) ਅੰਮ੍ਰਿਤਸਰ ਦੇ ਸਟਾਫ ਅਤੇ ਵਿਦਿਆਰਥਣਾਂ ਨਾਲ ਕੋਵਿਡ-19, ਔਰਤਾ ਦੀ ਸੁਰੱਖਿਆ, ਸਾਂਝ ਕੇਂਦਰ ਸੇਵਾਵਾਂ, ਟਰੈਫਿਕ ਨਿਯਮਾਂ ਬਾਰੇ ਆਨ ਲਾਈਨ ਸੈਮੀਨਾਰ ਕਰਵਾਇਆ ਗਿਆ। ਇਸ ਮੋਕੇ ਸਾਂਝ ਕੇਂਦਰ ਦੱਖਣੀ ਦੇ ਇੰਚਾਰਜ ਇੰਸ: ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਸੈਮੀਨਰ ਪ੍ਰਿੰਸੀਪਲ ਮੈਡਮ ਸਵਿਤਾ ਸਚਦੇਵਾ, ਮੈਡਮ ਡਾ. ਵੰਦਨਾ, ਮੈਡਮ ਡਾ. ਮਾਨਸੀ ਸਿੰਘ ਅਤੇ ਸਾਂਝ ਕੇਂਦਰ ਦੱਖਣੀ ਦੇ ਸਟਾਫ ਸਿਪਾਹੀ ਨਵਰਾਜ ਸਿੰਘ, ਮਹਿਲਾ ਸਿਪਾਹੀ ਨੀਤੂ ਬਾਲਾ, ਮਹਿਲਾ/ਪੀ.ਐਚ.ਜੀ ਸਿਮਰਜੀਤ ਕੌਰ ਦੇ ਸਹਿਯੋਗ ਨਾਲ ਬਹੁਤ ਹੀ ਕਾਮਯਾਬ ਰਿਹਾ ਕਿਉਂਕਿ ਕੋਵਿਡ ਮਾਂਹਮਾਰੀ ਕਾਰਨ ਸਕੂਲ ਅਤੇ ਕਾਲਜ ਬੰਦ ਹੋਣ ਕਾਰਨ ਕਾਫੀ ਦੇਰ ਤੋ ਸੈਮੀਨਰ ਨਹੀ ਹੋ ਰਹੇ ਸਨ। ਇਸ ਸੈਮੀਨਰ ਵਿਚ 100 ਦੇ ਕੀਬ ਵਿਦਿਆਰਥਣਾ ਨੇ ਆਨ ਲਾਈਨ ਭਾਗ ਲਿਆ ਜਿਨਾਂ ਨੂੰ ਸਾਂਝ ਕੇਂਦਰਾਂ ਦਾ ਮੰਤਵ ਅਤੇ ਪੰਜਾਬ ਪੁਲੀਸ ਵਲੋ ਸਾਂਝ ਕੇਂਦਰ ਪਰ ਦਿੱਤੀਆਂ ਜਾਣ ਵਾਲੀਆ 43 ਸੇਵਾਵਾਂ ਬਾਰੇ, ਅੋਰਤਾਂ ਦੇ ਖਿਲਾਫ ਹੋ ਰਹੇ ਅਪਰਾਧ ਅਤੇ ਉਨ੍ਹਾਂ ਤੋ ਕਿਵੇਂ ਬਚਣਾ ਹੈ ਬਾਰੇ, ਘਰੈਲੂ ਅਹਿੰਸਾ ਧੀ੍ਰ (ਡੁਮੈਸਟਿਕ ਇਨਵੈਸਟੀਗੇਸ਼ਨ ਰਿਪੋਰਟ) ਬਾਰੇ ਅਤੇ ਉਨ੍ਹਾਂ ਦੇ ਕਾਨੂੰਨਨ ਅਧਿਕਾਰਾ ਬਾਰੇ, ਫ੍ਰੀ ਲੀਗਲ ਏਡ ਬਾਰੇ, ਜੁਰਮ ਦੇ ਖਿਲਾਫ ਲੜਨ ਬਾਰੇ, ਸ਼ਕਤੀ ਐਪ ਟੋਲ ਫ੍ਰੀ ਹੈਲਪ ਲਾਈਨ ਨੰਬਰਾਂ ਬਾਰੇ ਇਸ ਤੋ ਇਲਾਵਾ ਟਰੈਫਿਕ ਨਿਯਮਾਂ, ਐਕਸੀਡੈਂਟ ਕਿਵੇਂ ਹੁੰਦੇ ਹਨ ਅਤੇ ਇਨ੍ਹਾਂ ਤੋ ਕਿਵੇਂ ਬਚਿਆ ਜਾ ਸਕਦਾ ਹੈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਵਿਦਿਆਰਥਣਾ ਵਲੋ ਸੈਮੀਨਾਰ ਦੇ ਆਖੀਰ ਵਿੱਚ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਦੇ ਉੱਤਰ ਦਿੱਤੇ ਗਏ।
ਇਸ ਮੋਕੇ ਪ੍ਰਿੰਸੀਪਲ ਮੈਡਮ ਸਵਿਤਾ ਸਚਦੇਵਾ, ਮੈਡਮ ਡਾ. ਵੰਦਨਾ, ਮੈਡਮ ਡਾ. ਮਾਨਸੀ ਸਿੰਘ ਅਤੇ 100 ਦੇ ਕ੍ਰੀਬ ਵਿਦਿਆਰਥਣਾ ਆਨ ਲਾਈਨ ਹਾਜਰ ਸਨ।ਆਖੀਰ ਵਿੱਚ ਪ੍ਰਿੰਸੀਪਲ ਮੈਡਮ ਨੇ ਇੰਸ: ਪਰਮਜੀਤ ਸਿੰਘ ਅਤੇ ਸਟਾਫ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਅੱਜ ਦਾ ਇਹ ਸੈਮੀਨਾਰ ਵਿਦਿਆਰਥਣਾ ਲਈ ਬਹੁਤ ਹੀ ਲਾਭਦਾਇਕ ਹੋਵੇਗਾ।