ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲੇ **40 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਲਿਆ ਹਿੱਸਾ

ਕਵਿਤਾ ਮੁਕਾਬਲਿਆਂ ਵਿੱਚ ਬੱਲ ਕਲਾਂ ਸਕੂਲ ਦੀਆਂ ਭਾਗ ਲੈਂਦੀਆਂ ਵਿਦਿਆਰਥਣਾਂ ਸੋਨੀਆ ਅਤੇ ਹਰਸਿਮਰਨ ਕੌਰ।
ਅੰਮ੍ਰਿਤਸਰ / 11 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਕਵਿਤਾ ਉਚਾਰਨ ਪ੍ਰਤੀਯੋਗਤਾ ‘ਚ ਰਾਜ ਭਰ ਦੇ 40888 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ ਤੇ ਇੱਕ ਵਾਰ ਫਿਰ ਪਟਿਆਲਾ ਜਿਲੇ ਦੇ 5212 ਵਿਦਿਆਰਥੀਆਂ ਨੇ ਸਭ ਤੋਂ ਵੱਧ ਹਿੱਸਾ ਲੈਣ ਦਾ ਮਾਣ ਹਾਸਿਲ ਕੀਤਾ ਹੈ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਇੰਨਾਂ ਮੁਕਾਬਲਿਆਂ ਰਾਜ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ ਵਿੰਗ ਦੇ 9441, ਮਿਡਲ ਵਿੰਗ ਦੇ 12193 ਤੇ ਪ੍ਰਾਇਮਰੀ ਵਰਗ ਦੇ 19254 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ 351 ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਸਿਖਾਆ ਅਫਸਰ ਸ੍ਰ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਸਮੁੱਚੇ ਰੂਪ ‘ਚ ਪਟਿਆਲਾ ਜਿਲੇ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਭਾਗੀਦਾਰੀ ਕਰਕੇ, ਪਹਿਲਾ ਸਥਾਨ ਹਾਸਿਲ ਕੀਤਾ। ਸੰਯੁਕਤ ਰੂਪ ‘ਚ ਪਟਿਆਲਾ ਨੇ 5212 ਬੱਚਿਆਂ ਨਾਲ ਪਹਿਲਾ, ਜਲੰਧਰ ਨੇ 4536 ਨਾਲ ਦੂਸਰਾ ਤੇ ਸੰਗਰੂਰ ਜਿਲੇ ਨੇ 3269 ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਪ੍ਰਾਇਮਰੀ ਵਿੰਗ ‘ਚੋਂ ਵੀ ਪਟਿਆਲਾ ਜਿਲੇ ਨੇ ਰਾਜ ਭਰ ‘ਚੋਂ ਪਹਿਲਾ (3801), ਜਲੰਧਰ ਨੇ ਦੂਸਰਾ (1938) ਤੇ ਅੰਮ੍ਰਿਤਸਰ ਨੇ (1595) ਤੀਸਰਾ, ਮਿਡਲ ਵਿੰਗ ‘ਚੋਂ ਜਲੰਧਰ ਨੇ (1408) ਨੇ ਪਹਿਲਾ, ਲੁਧਿਆਣਾ ਨੇ (1115) ਨੇ ਦੂਸਰਾ ਤੇ ਫਿਰੋਜ਼ਪੁਰ ਨੇ (1106) ਤੀਸਰਾ, ਸੈਕੰਡਰੀ ਵਿੰਗ ‘ਚੋਂ ਜਲੰਧਰ ਨੇ (1190) ਪਹਿਲਾ, ਲੁਧਿਆਣਾ ਨੇ (939) ਦੂਸਰਾ ਤੇ ਸੰਗਰੂਰ ਨੇ (719) ਤੀਸਰਾ ਸਥਾਨ ਹਾਸਿਲ ਕੀਤਾ। ਰਾਜ ਭਰ ਦੇ ਪ੍ਰਾਇਮਰੀ ਬਲਾਕਾਂ ‘ਚੋਂ ਸਮਾਣਾ-1 (ਪਟਿਆਲਾ) ਨੇ 696, ਮੂਣਕ (ਸੰਗਰੂਰ) ਨੇ 592 ਅਤੇ ਖੂਹੀਆਂ ਸਰਵਰ (ਫਾਜਿਲਕਾ) ਨੇ 370 ਪ੍ਰਤੀਯੋਗੀਆਂ ਨਾਲ ਤੀਸਰਾ, ਮਿਡਲ ਵਿੰਗ ਦੇ ਬਲਾਕਾਂ ‘ਚੋਂ ਫਿਰੋਜ਼ਪੁਰ-3 ਬਲਾਕ 318 ਨਾਲ ਪਹਿਲੇ, ਘੱਲ ਖੁਰਦ (ਫਿਰੋਜ਼ਪੁਰ) ਨੇ186 ਨਾਲ ਦੂਸਰਾ ਤੇ ਜਲੰਧਰ ਨੇ 154 ਪ੍ਰਤੀਯੋਗੀਆਂ ਨਾਲ ਤੀਸਰਾ, ਸੈਕੰਡਰੀ ਵਿੰਗ ਦੇ ਬਲਾਕਾਂ ‘ਚੋਂ ਬਰਨਾਲਾ ਬਲਾਕ ਨੇ 145 ਨਾਲ ਪਹਿਲਾ, ਭਗਤਾ ਭਾਈਕਾ ਨੇ 138 ਨਾਲ ਦੂਸਰਾ ਤੇ ਫਿਰੋਜ਼ਪੁਰ-3 ਬਲਾਕ ਨੇ 135 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਸਮੁੱਚੇ ਰੂਪ ‘ਚ ਪਟਿਆਲਾ ਦਾ ਸਮਣਾ ਬਲਾਕ 755 ਪ੍ਰਤੀਯੋਗੀਆਂ ਨਾਲ ਪਹਿਲਾ, ਮੂਣਕ ਨੇ 687 ਨਾਲ ਦੂਸਰਾ ਤੇ ਗੋਨਿਆਣਾ ਨੇ 471 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ।

ਉਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਨੂੰ ਪ੍ਰਭਾਵੀ ਅਤੇ ਸਫਲ ਤਰੀਕੇ ਨਾਲ ਅੱਗੇ ਲਿਜਾਣ ਵਿਚ ਉਪ ਜਿਲਾ ਸਿੱਖਿਆ ਅਫਸਰ ਸ੍ਰੀ ਰਾਜੇਸ਼ ਸ਼ਰਮਾ ਅਤੇ ਸ੍ਰ ਹਰਭਗਵੰਤ ਸਿੰਘ ਸਮੇਤ ਪ੍ਰਿੰਸੀਪਲ ਮਨਦੀਪ ਕੌਰ,ਪ੍ਰਿ ਜੋਗਿੰਦਰ ਕੌਰ,ਪ੍ਰਿ ਬਲਰਾਜ ਸਿੰਘ ,ਪ੍ਰਿ ਕੰਵਲਜੀਤ ਸਿੰਘ,ਪ੍ਰਿ ਨਵਤੇਜ ਸਿੰਘ ਅਤੇ ਜ਼ਿਲਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸ੍ਰੀ ਰਾਜੇਸ਼ ਖੰਨਾ ਜੀ ਵੀ ਪੂਰੀ ਤਨਦੇਹੀ ਨਾਲ ਜ਼ਿਲਾ ਕੋ ਆਰਡੀਨੇਟਰ ਪ੍ਰੋਗਰਾਮ ਆਦਰਸ਼ ਸ਼ਰਮਾ ਜੀ ਸਹਾਇਤਾ ਕਰ ਰਹੇ ਹਨ । ਉਨਾਂ ਦੱਸਿਆ ਕਿ ਆਮ ਲੋਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨਾਲ ਇਹਨਾਂ ਪ੍ਰੋਗਰਾਮਾਂ ਸੰਬੰਧੀ ਲਈ ਜਾ ਰਹੀ ਫੀਡਬੈਕ ਵਿਚ ਇਹਨਾਂ ਵਿੱਦਿਅਕ ਮੁਕਾਬਲਿਆਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।