May 14, 2025

ਮਿਸ਼ਨ ਫਤਹਿ ਤਹਿਤ ਕਮਿਉਨਟੀ ਹੈਲਥ ਅਫਸਰਾਂ ਦੀ ਹੋਈ ਟ੍ਰੇਨਿੰਗ

0

ਅੰਮ੍ਰਿਤਸਰ / 9 ਜੂਨ / ਨਿਊ ਸੁਪਰ ਭਾਰਤ ਨਿਊਜ

ਸਿਵਲ ਸਰਜਨ ਅੰਮ੍ਰਿਤਸਰ ਡਾ ਜੁਗਲ ਕਿਸ਼ੋਰ ਵੱਲੋਂ ਕੋਵਿਡ 19 ਮਿਸ਼ਨ ਫਤਹਿ ਤਹਿਤ ਅੱਜ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਕਮਉਨਟੀ ਹੈਲਥ ਅਫਸਰਾਂ  ਨੂੰ ਟ੍ਰੇਨਿੰਗ ਕਰਵਾਈ ਗਈ ।    ਸਿਵਲ ਸਰਜਨ ਡਾ ਜੁਗਲ ਕਿਸ਼ੋਰ  ਨੇ  ਕਿਹਾ ਕਿ ਕਰੋਨਾ ਵਾਇਰਸ ਨਾਲ ਲੜ ਰਹੇ ਸਿਹਤ ਵਿਭਾਗ ਅੰਮ੍ਰਿਤਸਰ ਦੇ ਸਮੂਹ ਰੂਰਲ ਮੈਡੀਕਲ ਅਫਸਰ ਅਤੇ ਹੋਮੀਉਪੈਥਿਕ ਮੈਡੀਕਲ ਅਫਸਰਾਂ ਨੂੰ ਕਰੋਨਾਂ ਵਾਇਰਸ ਦੇ ਮਰੀਜਾਂ ਦੀ ਸੈਂਪਲ ਟੇਕਿੰਗ , ਸੈਂਪਲ ਸੀਲਿੰਗ ਅਤੇ ਸੈਲਫ ਪੌਟੈਕਸ਼ਨ ਸੰਬਧੀ ਟੇਨਿੰਗ ਦਿੱਤੀ ਜਾ ਰਹੀ ਹੈ, ਤਾਂ ਜੋ ਹੰਗਾਮੀਂ ਹਾਲਾਤਾਂ ਵਿਚ ਸਾਰਾ ਸਿਹਤ ਵਿਭਾਗ ਇਕ ਜੁੱਟ ਹੋ ਕੇ ਲੋਕਾਂ ਨੂੰ ਸੁਵਿਧਾਵਾਂ ਦੇ ਸਕੇ। ਉਨ੍ਹਾਂ ਕਿਹਾ ਕਿ  ਇਸ ਟ੍ਰੇਨਿੰਗ ਦੀ ਮਦਦ ਨਾਲ ਸਿਹਤ ਵਿਭਾਗ ਦੀ ਕਰੋਨਾ ਟੈਸਟਿੰਗ  ਸਮਰੱਥਾ ਵਿਚ ਹੋਰ ਵਾਧਾ ਹੋਵੇਗਾ, ਜਿਸ ਨਾਲ ਕਿ ਕਰੋਨਾਂ ਪੀੜਤ ਮਰੀਜਾਂ ਦੀ ਜਲਦੀ ਪਹਿਚਾਨ ਕਰਨ ਵਿਚ ਮਦਦ ਮਿਲੇਗੀ।

ਸਿਵਲ ਸਰਜਨ ਨੇ ਕਿਹਾ ਕਿ ਕਰੋਨਾ ਵਾਇਰਸ ਪੀੜਤ ਮਰੀਜਾਂ ਨੂੰ ਸੈਲਫ ਰਿਪੋਰਟਿੰਗ ਵੀ ਕਰਨੀ ਚਾਹੀਦੀ ਹੈ।  ਉਨ੍ਹਾ Îਕਿਹਾ ਕਿ ਜੇਕਰ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਕੋਈ ਵੀ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਸਰਕਾਰੀ ਹਸਪਤਾਲ ਵਿਖੇ ਆਪਣੀ ਜਾਂਚ ਕਰਵਾਉੋਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਪੀੜਤਾਂ ਦੇ ਮੁਫਤ ਟੈਸਟ ਕੀਤੇ ਜਾਂਦੇ ਹਨ ਅਤੇ ਸਾਰਾ ਇਲਾਜ ਵੀ ਕੀਤਾ ਜਾਂਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਕੁਝ ਸਾਵਧਾਨੀਆਂ ਅਪਣਾ ਕੇ ਹੀ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹਾਂ। ਡਾ: ਜੁਗਲ ਕਿਸ਼ੋਰ ਨੇ ਕਿਹਾ ਕਿ ਸਰਕਾਰ ਵੱਲੋਂ ਮਿਸ਼ਨ ਫਤਿਹ ਤਹਿਤ ਮਾਸਕ ਪਾਉਣਾ, ਸਮਾਜਿਕ ਦੂਰੀ ਦੀ ਪਾਲਣਾ ਕਰਨਾ, ਜਨਤਕ ਥਾਵਾਂ ਤੇ ਥੁੱਕਣ ਤੋਂ ਪ੍ਰਹੇਜ ਕਰਨਾ, ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਕੁਝ ਸਾਵਧਾਨੀਆਂ ਅਪਣਾ ਕੇ ਮਿਸ਼ਨ ਫਤਿਹ ਨੂੰ ਕਾਮਯਾਬ ਕਰ ਸਕਦੇ ਹਾਂ।

ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਇਸ ਮਹਾਂਮਾਰੀ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਸਹਾਇਕ ਸਿਵਲ ਸਰਜਨ ਡਾ ਕਿਰਨਦੀਪ ਕੌਰ, ਈ.ਐਨ.ਟੀ.ਸਪੈਸ਼ਲਿਸਟ ਡਾ ਰਜਨੀਤ ਕੌਰ, ਮਾਇਕ੍ਰੋਬਾਇਉਲੋਜਿਸਟ ਡਾ ਗੌਤਮ ਅਤੇ ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਵਲੋਂ ਟੇ੍ਰਨਿੰਗ ਦਿੱਤੀ ਗਈ।ਇਸ ਮੌਕੇ ਤੇ ਰਾਮ ਕਿਸ਼ਨ ਦੇਵਗਨ ਜਿਲਾ ਫਾਰਮੇਸੀ ਅਫਸਰ ਅਤੇ ਸਮੂਹ ਸੀ.ਐਚ.ਉ ਹਾਜਰ ਸਨ।

Leave a Reply

Your email address will not be published. Required fields are marked *