ਲਾਕ ਡਾਊਨ ਦੌਰਾਨ ਮਨਰੇਗਾ ਬਣਿਆ ਪਿੰਡਾਂ ਦੇ ਕਿਰਤੀਆਂ ਦੀ ਜਾਨ- ਵਧੀਕ ਡਿਪਟੀ ਕਮਿਸ਼ਨਰ

ਮਗਨਰੇਗਾ ਅਧੀਨ ਪਿੰਡਾਂ ਵਿਚ ਕੰਮ ਕਰਦੀਆਂ ਲੇਬਰ
*26531 ਵਿਅਕਤੀਆਂ ਨੂੰ ਕੰਮ ਮੁਹੱਈਆ ਕਰਵਾਇਆ ***12 ਕਰੋੜ 44 ਲੱਖ 54 ਹਜ਼ਾਰ ਰੁਪਏ ਲੇਬਰ ਵਜੋ ਕੀਤੇ ਗਏ ਅਦਾ
ਅੰਮ੍ਰਿਤਸਰ / 06 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵਲੋ ਲਾਕਡਾਊਨ ਦੌਰਾਨ ਵੀ ਜ਼ਿਲੇ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀ ਛੱਡੀ ਗਈ ਅਤੇ ਇਸ ਦੋਰਾਨ ਪਿੰਡਾਂ ਦੇ ਕਿਰਤੀਆਂ ਨੂੰ ਰੋਜ਼ਗਾਰ ਦੇ ਮੌਕੇ ਦੇ ਕੇ ਉਨਾਂ ਦੇ ਘਰਾਂ ਦੇ ਚੁੱਲੇ ਬੱਲਦੇ ਰੱਖਣ ਲਈ ਕੰਮ ਪੈਦਾ ਕੀਤਾ ਜਾਂਦਾ ਰਿਹਾ। ਇਸ ਦੌਰਾਨ ਮਗਨਰੇਗਾ ਤਹਿਤ ਪਿੰਡਾਂ ਵਿਚ 26531 ਨਰੇਗਾ ਜਾਬ ਕਾਰਡ ਹੋਲਡਰਾਂ ਨੂੰ ਕੰਮ ਦਿੱਤਾ ਗਿਆ ਹੈ 473211 ਦਿਹਾੜੀਆਂ ਪੈਦਾ ਕਰਕੇ ਜਾਬ ਕਾਰਡ ਹੋਲਡਰਾਂ ਨੂੰ 12 ਕਰੋੜ 44 ਲੱਖ 54 ਹਜ਼ਾਰ ਰੁਪਏ ਦੇ ਕਰੀਬ ਲੇਬਰ ਵਜੋ ਦਿੱਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਸ਼੍ਰੀ ਰਣਬੀਰ ਸਿੰਘ ਮੁੱਧਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਜ਼ਿਲੇ ਵਿਚ ਕੁਲ 132675 ਜਾਬ ਕਾਰਡ ਹੋਲਡਰ ਹਨ ਅਤੇ ਲਾਕ ਡਾਉਨ ਦੋਰਾਨ 1 ਅਪਰੈਲ 20 ਤੋ ਹੁਣ ਤੱਕ 5730 ਨਵੇ ਨਰੇਗਾ ਜਾਬ ਕਾਰਡ ਵੀ ਬਣਾਏ ਗਏ ਹਨ। ਉਨਾਂ ਦੱਸਿਆ ਕਿ ਇਸ ਮਹਾਮਾਰੀ ਦੌਰਾਨ ਵੀ ਪਿੰਡਾਂ ਵਿਚ ਅਨੇਕਾਂ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸ਼੍ਰੀ ਮੁੱਧਲ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਬਲਾਕਾਂ ਵਿਚ ਮਗਨਰੇਗਾ ਅਧੀਨ ਛੱਪੜਾ ਦੀ ਸਫਾਈ, ਪਾਰਕਾਂ ਦਾ ਨਵੀਨੀਂਕਰਣ, ਖੇਡ ਮੈਦਾਨ ਦੀ ਉਸਾਰੀ, ਰਸਤੇ ਬਣਾਉਨ ਦਾ ਕੰਮ,ਬੂਟੇ ਲਗਾਉਣ ਦਾ ਕੰਮ, ਵਣ ਮਿੱਤਰ, ਪਸ਼ੂਆਂ ਦੇ ਸੈਡ ਆਦਿ ਕੰਮ ਮੁੱਖ ਤੌਰ ਤੇ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ 1 ਅਪਰੈਲ 20 ਤੋ ਹੁਣ ਤੱਕ ਲੇਬਰ ਸਹਿਤ ਵਿਕਾਸ ਕੰਮਾਂ ਤੇ 13 ਕਰੋੜ 11 ਲੱਖ ਰੁਪਏ ਦੇ ਕਰੀਬ ਖਰਚਾ ਵੱਖ ਵੱਖ ਪ੍ਰੋਜੈਕਟਾਂ ਤੇ ਕੀਤਾ ਜਾ ਚੁੱਕਾ ਹੈ।

ਸ਼੍ਰੀ ਮੁੱਧਲ ਨੇ ਦੱਸਿਆ ਕਿ ਮਗਨਰੇਗਾ ਤਹਿਤ ਬਰਸਾਤੀ ਮੌਸਮ ਦੋਰਾਨ ਪਿੰਡਾਂ ਦਾ ਮੁੱਖ ਕੰਮ ਛੱਪੜਾ ਦੀ ਸਫਾਈ ਕਰਾਉਣਾ ਸੀ, ਜਿਸ ਤਹਿਤ ਸਾਰੇ 26 ਪਿੰਡਾਂ ਦੇ ਛੱਪੜਾਂ ਦੀ ਦਿੱਖ ਬਦਲਣ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜਿਲੇ ਦੇ 553 ਛੱਪੜਾ ਦੀ ਸਫਾਈ ਕਰਵਾਈ ਜਾ ਚੁੱਕੀ ਹੈ ਅਤੇ ਇਸ ਤੋ ਇਲਾਵਾ 14 ਵੇ ਵਿੱਤ ਕਮਿਸ਼ਨ ਤੋ ਪ੍ਰਾਪਤ ਫੰਡਾਂ ਅਤੇ ਸਰਕਾਰ ਵਲੋ ਜਾਰੀ ਵਿਸੇਸ ਫੰਡਾਂ ਨਾਲ ਕੱਮ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏ ਪੀ ਓ ਮੈਡਮ ਹਰਸਿਮਰਨ ਕੌਰ ਅਤੇ ਸ: ਕਰਨਦੀਪ ਸਿੰਘ ਨੇ ਦੱਸਿਆ ਕਿ ਮਗਨਰੇਗਾ ਤਹਿਤ ਜੰਡਿਆਲਾ ਬਲਾਕ ਵਿਚ ਤੇਜੀ ਨਾਲ ਪਾਰਕ ਅਤੇ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਅਤੇ ਬਾਕੀ ਬਲਾਕਾਂ ਵਿਚ ਵੀ ਇਸ ਤੇ ਕੰਮ ਸ਼ੁਰੂ ਹੈ। ਉਨਾਂ ਦੱਸਿਆ ਕਿ ਮਗਨਰੇਗਾ ਅਧੀਨ ਹੀ ਨਹਿਰੀ ਸੂਏ ਦੀ ਸਫਾਈਆਂ ਅਤੇ ਬਰਮਾਂ ਤੇ ਮਿੱਟੀ ਪਾਉਣ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਡੇਅਰੀ ਦਾ ਧੰਦਾ ਕਰਨ ਵਾਲੇ ਕਿਸਾਨਾਂ ਨੂੰ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੈਟਲ ਸੈਡ ਵੀ ਬਣਾ ਕੇ ਦਿੱਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਵੀ ਪਲੇ ਪੈਨ ਦੀ ਤਰਜ਼ ਤੇ ਮੈਥ ਪਾਰਕਾਂ ਦੀ ਉਸਾਰੀ ਵੀ ਕੀਤੀ ਗਈ ਹੈ ਅਤੇ ਨੋਜਵਾਨਾਂ ਦੇ ਖੇਡਣ ਲਈ ਪਿੰਡਾਂ ਵਿਚ ਖੇਡ ਮੈਦਾਨ ਵੀ ਤਿਆਰ ਕਰਵਾਏ ਜਾ ਰਹੇ ਹਨ।
