ਤਰਨਤਾਰਨ ਰੋਡ ਤੇ ਬਣੇ ਪੁਲ ਦੇ ਥੱਲੇ ਰੇਲਵੇ ਟਰੈਕ ਤੇ ਬਣਾਇਆ ਜਾਵੇਗਾ 3.5 ਕਰੋੜ ਦੀ ਲਾਗਤ ਨਾਲ ਲਾਂਘਾ- ਔਜਲਾ

ਸ: ਗੁਰਜੀਤ ਸਿੰਘ ਔਜਲਾ ਸੰਸਦ ਮੈਬਰ ਅਤੇ ਸ: ਇੰਦਰਬੀਰ ਸਿੰਘ ਬੁਲਾਰੀਆ
*ਜ਼ਹਿਰੀਲੀ ਸ਼ਰਾਬ ਕਾਂਡ ਵਿਚ ਮ੍ਰਿਤਕ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ **ਜ਼ਹਿਰੀਲੀ ਸ਼ਰਾਬ ਕਾਂਡ ਦੇ ਦੋਸੀਆਂ ਨੂੰ ਬਖਸ਼ਆਿ ਨਹੀ ਜਾਵੇਗਾ- ਬੁਲਾਰੀਆ
ਅੰਮ੍ਰਿਤਸਰ / 05 ਅਗਸਤ / ਨਿਊ ਸੁਪਰ ਭਾਰਤ ਨਿਊਜ
ਅੰਮ੍ਰਿਤਸਰ ਵਿਖੇ ਤਰਨਤਾਰਨ ਰੋਡ ਤੇ ਬਣੇ ਪੁਲ ਦੇ ਹੇਠਾਂ ਰੇਲਵੇ ਟਰੈਕ ਤੇ ਲੋਕਾਂ ਦੀ ਸਹੂਲਤ ਲਈ 3.5 ਕਰੋੜ ਰੁਪਏ ਦੀ ਲਾਗਤ ਨਾਲ ਲਾਂਘਾ ਬਣਾਇਆ ਜਾਵੇਗਾ ਅਤੇ ਇਸ ਲਾਂਘੇ ਦੀ ਮੰਜੂਰੀ ਕੇਦਰ ਸਰਕਾਰ ਤੋ ਮਿਲ ਗਈ ਹੈ ਤੇ ਇਹ ਕੰਮ ਜ਼ਲਦੀ ਹੀ ਸ਼ੁਰੂ ਹੋ ਜਾਵੇਗਾ।
ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਗੁਰਜੀਤ ਸਿੰਘ ਔਜਲਾ ਸੰਸਦ ਮੈਬਰ ਵਲੋ ਅੱਜ ਸਰਕਟ ਹਾਊਸ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਸ: ਔਜਲਾ ਨੇ ਕਿਹਾ ਕਿ ਹਲਕਾ ਵਿਧਾਇਕ ਸ: ਇੰਦਰਬੀਰ ਸਿੰਘ ਬੁਲਾਰੀਆ ਦੀਆਂ ਕੋਸ਼ਿਸਾਂ ਸਦਕਾ ਹੀ ਇਹ ਪੁਲ ਬਣਿਆ ਹੈ। ਉਨਾਂ ਦੱਸਿਆ ਕਿ ਪੁਲ ਦੇ ਬਣਨ ਨਾਲ ਅੰਮ੍ਰਿਤਸਰ ਦੀ ਦਿੱਖ ਕਾਫੀ ਸੁੰਦਰ ਹੋਈ ਹੈ। ਉਨਾਂ ਕਿਹਾ ਕਿ ਪੁਲ ਦੇ ਬਣਨ ਨਾਲ ਪੁਲ ਦੇ ਹੇਠਾਂ ਰਹਿ ਰਹੇ ਲੋਕਾਂ ਨੂੰ ਅੰਡਰ ਪਾਥ ਨਾ ਹੋਣ ਦੀ ਸੂਰਤ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਉਨਾਂ ਵਲੋ ਕੇਦਰ ਸਰਕਾਰ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ। ਉਨਾਂ ਦੱਸਿਆ ਕਿ ਕੇਦਰ ਸਰਕਾਰ ਵਲੋ ਪੁਲ ਦੇ ਹੇਠਾਂ ਲਾਂਘਾ ਬਣਾਉਣ ਦੀ ਮੰਜ਼ੂਰੀ ਮਿਲ ਗਈ ਹੈ ਅਤੇ ਜ਼ਲਦੀ ਹੀ ਇਸ ਤੇ ਕੰਮ ਸ਼ੁਰੂ ਹੋ ਜਾਵੇਗਾ। ਉਨਾਂ ਦੱਸਿਆ ਕਿ ਇਸ ਲਾਂਘੇ ਦੇ ਬਣਨ ਨਾਲ ਲੋਕਾਂ ਦਾ ਆਉਣਾ ਜਾਣਾ ਆਸਾਨ ਹੋ ਜਾਵੇਗਾ। ਉਨਾਂ ਦੱਸਿਆ ਕਿ ਪੁਲ ਨੂੰ ਬਣਾਉਨ ਤੇ ਕੁਲ 165 ਕਰੋੜ ਰੁਪਏ ਖ਼ਰਚ ਹੋਏ ਹਨ। ਉਨਾਂ ਦੱਸਿਆ ਕਿ ਜੋੜਾ ਫਾਟਕ ਤੇ ਵੀ ਪੁਲ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਪ੍ਰੈਸ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਸ: ਔਜਲਾ ਨੇ ਕਿਹਾ ਕਿ ਉਨਾਂ ਵਲੋ ਪ੍ਰਧਾਨ ਮੰਤਰੀ ਨੂੰ ਦੋ ਪੱਤਰ ਲਿਖੇ ਗਏ ਹਨ, ਜਿੰਨਾਂ ਵਿਚ ਜਹਿਰੀਲੀ ਸ਼ਰਾਬ ਵਿਚ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੀ ਐਮ ਰੀਲੀਫ ਫੰਡ ਵਿਚ 10-10 ਲੰੱਖ ਰੁਪਏ ਦੇਣ ਬਾਰੇ ਕਿਹਾ ਗਿਆ ਹੈ ਅਤੇ ਦੂਜੇ ਪੱਤਰ ਵਿਚ ਯੂਰੀਆ ਦੀ ਸਪਲਾਈ ਨੂੰ ਯਕੀਨੀ ਬਣਾਉਨ ਲਈ ਕਿਹਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਤਰਾ ਦੀ ਮੁਸ਼ਕਲ ਦਾ ਸਾਮਣਾ ਨਾ ਕਰਨਾ ਪਵੇ। ਪੱਤਰਕਾਰਾਂ ਦੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋ ਜਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਤੇ ਖੁਦ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰੇ ਦੋਸੀਆਂ ਨੂੰ ਜ਼ਲਦ ਹੀ ਫੜ ਲਿਆ ਜਾਵੇਗਾ।
ਇਸ ਮੌਕੇ ਹਲਕਾ ਵਿਧਾਇਕ ਦੱਖਣੀ ਸ: ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਂਡ ਦੇ ਕਿਸੇ ਵੀ ਦੋਸੀ ਨੂੰ ਬਖ਼ਸਿਆ ਨਹੀ ਜਾਵੇਗਾ। ਉਨਾਂ ਪ੍ਰੈਸ ਪੱਤਰਕਾਰਾਂ ਨੂੰ ਵੀ ਕਿਹਾ ਕਿ ਜੇਕਰ ਤੁਹਾਡੇ ਧਿਆਨ ਵਿਚ ਸ਼ਰਾਬ ਵੇਚਣ ਦਾ ਕੋਈ ਕੇਸ ਆਉਦਾ ਹੈ ਤਾਂ ਸਾਡੇ ਧਿਆਨ ਵਿਚ ਲਿਆਂਦਾ ਜਾਵੇ, ਦੋਸ਼ੀ ਵਿਅਕਤੀ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਲੋ ਇਸ ਮਾਮਲੇ ਤੇ ਸਿਆਸਤ ਨਹੀ ਕਰਨੀ ਚਾਹੀਦੀ । ਸ: ਬੁਲਾਰੀਆ ਨੇ ਸÎਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਅਕਾਲੀਆਂ ਦੀ ਸਰਕਾਰ ਨਹੀਂ, ਕਾਂਗਰਸ ਦੀ ਸਰਕਾਰ ਹੈ, ਇਸ ਵਿੱਚ ਕਿਸੇ ਵੀ ਦੋਸੀ ਨੂੰ ਬਖਸਿਆਂ ਨਹੀਂ ਜਾਵੇਗਾ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਦਿਨੇਸ਼ ਬੱਸੀ ਵੀ ਹਾਜ਼ਰ ਸਨ।