ਜੰਡਿਆਲਾ ਗੁਰੂ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਪਿੰਡਾਂ ਵਿਚ ਬਣਾਏ ਜਾ ਰਹੇ ਹਨ ਪਾਰਕ-ਡੈਨੀ ਬੰਡਾਲਾ

ਪਾਰਕਾਂ, ਜਿੰਮਾਂ, ਸਟਰੀਟ ਲਾਈਟਾਂ, ਸਟੇਡੀਅਮਾਂ ਅਤੇ ਹੋਰ ਉਸਾਰੀਆਂ ਨਾਲ ਕੀਤਾ ਜਾ ਰਿਹੈ ਕਾਇਆ ਕਲਪ
ਜੰਡਿਆਲਾ ਗੁਰੂ ਹਲਕੇ ਦੀ ਬਦਲੀ ਜਾਵੇਗੀ ਨੁਹਾਰ
ਅੰਮ੍ਰਿਤਸਰ 4 ਅਗਸਤ ( ਨਿਊ ਸੁਪਰ ਭਾਰਤ ਨਿਊਜ਼ )-
ਪੰਜਾਬ ਸਰਕਾਰ ਵਲੋ ਲਾਕਡਾਊਨ ਦੌਰਾਨ ਵੀ ਪਿੰਡਾਂ ਦੇ ਵਿਕਾਸ ਕਾਰਜ ਤੇਜੀ ਨਾਲ ਚਲਾਏ ਜਾ ਰਹੇ ਹਨ ਅਤੇ ਮਗਨਰੇਗਾ ਤਹਿਤ ਲੋਕਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਇਸੇ ਹੀ ਲੜੀ ਤਹਿਤ ਹਲਕਾ ਜੰਡਿਆਲਾ ਗੁਰੂ ਵਿਖੇ ਵੀ ਮਗਨਰੇਗਾ ਦੇ ਤਹਿਤ ਕਈ ਪਿੰਡਾਂ ਵਿਖੇ ਪਾਰਕ ਅਤੇ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ।

ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਸੁਖਵਿੰਦਰ ਸਿੰਘ ਡੈਨੀ ਹਲਕਾ ਵਿਧਾਇਕ ਜੰਡਿਆਲਾ ਗੁਰੂ ਨੇ ਕਰਦਿਆਂ ਦੱਸਿਆ ਕਿ ਮਗਨਰੇਗਾ ਤਹਿਤ ਗ੍ਰਾਮ ਪੰਚਾਇਤ ਸ਼ਫੀਪੁਰ ਜੰਡਿਆਲਾ ਗੁਰੂ ਵਿਖੇ 7.50 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰੀ ਤਰਜ ‘ਤੇ ਇਕ ਪਾਰਕ ਬਣਾਈ ਜਾ ਰਹੀ ਹੈ, ਜਿਸ ਵਿਚ ਵਾਤਾਵਰਣ ਦੀ ਸੁਧਤਾ ਲਈ 200 ਬੂਟੇ ਵੀ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਪਾਰਕ ਵਿਚ ਬੈਠਣ ਲਈ ਬੈਂਚ ਅਤੇ ਬੱਚਿਆਂ ਲਈ ਝੂਲੇ ਵੀ ਲਗਾਏ ਜਾ ਰਹੇ ਹਨ। ਸ੍ਰੀ ਬੰਡਾਲਾ ਨੇ ਦੱਸਿਆ ਕਿ ਇਸੇ ਤਰਾਂ ਪਿੰਡ ਮੇਹਰਬਾਨਪੁਰਾ ਵਿਖੇ 9 ਲੱਖ ਰੁਪਏ ਦੀ ਲਾਗਤ ਨਾਲ, ਤਾਰਾਗੜ ਵਿਖੇ 6 ਲੱਖ ਰੁਪਏ ਦੀ ਲਾਗਤ ਨਾਲ ਅਤੇ ਪਿੰਡ ਨੰਗਲ ਗੁਰੂ ਵਿਖੇ 9 ਲੱਖ ਰੁਪਏ ਦੀ ਲਾਗਤ ਨਾਲ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਮਗਨਰੇਗਾ ਤਹਿਤ ਹੀ ਪਿੰਡ ਦੇਵੀਦਾਸਪੁਰਾ ਵਿਖੇ 15 ਲੱਖ ਰੂਪÂੈ ਦੀ ਲਾਗਤ ਨਾਲ ਇਕ ਵਧੀਆ ਖੇਡ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ।

ਸ਼੍ਰੀ ਬੰਡਾਲਾ ਨੇ ਦੱਸਿਆ ਕਿ ਮਗਨਰੇਗਾ ਤਹਿਤ ਹੀ ਪਿੰਡ ਬੰਡਾਲਾ, ਬੰਮਾ, ਝੰਡ ਵਿਖੇ ਵੀ ਖੇਡ ਮੈਦਾਨ ਤਿਆਰ ਹੋ ਰਹੇ ਹਨ ਅਤੇ ਬਾਕੀ ਗ੍ਰਾਮ ਪੰਚਾਇਤਾ ਵਿਚ ਵੀ ਜ਼ਲਦੀ ਹੀ ਖੇਡ ਮੈਦਾਨ ਅਤੇ ਪਾਰਕ ਬਣਾਏ ਜਾਣਗੇ। ਉਨਾਂ੍ਰ ਦੱਸਿਆ ਕਿ ਜੰਡਿਆਲਾ ਹਲਕੇ ਵਿਚ ਤੇਜ਼ੀ ਨਾਲ ਵਿਕਾਸ ਕਾਰਜ ਚੱਲ ਰਹੇ ਹਨ, ਜਿਸ ਨਾਲ ਜ਼ਲਦੀ ਹੀ ਜੰਡਿਆਲਾ ਦੀ ਕਾਇਆ ਕਲਪ ਹੋ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਰਣਬੀਰ ਸਿੰਘ ਮੁੱਧਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਪਿੰਡਾਂ ਵਿਚ ਪਾਰਕ, ਜਿੰਮ ਲਈ ਕਮਰਿਆਂ ਦੀ ਉਸਾਰੀ, ਪਿੰਡਾਂ ਵਿਚ ਸੀਸੀਟੀਵੀ ਕੈਮਰੇ, ਸਟਰੀਟ ਲਾਈਟਾਂ, ਆਂਗਨਵਾੜੀ ਸੈਟਰਾਂ ਦੀ ਉਸਾਰੀ, ਛੱਪੜਾ ਦਾ ਨਵੀਨੀਕਰਣ, ਸਟੇਡੀਅਮਾਂ ਦੀ ਉਸਾਰੀ, ਪਸ਼ੂ ਹਸਪਤਾਲ, ਸਿਵਲ ਹਸਪਤਾਲ ਤੇ ਪਿੰਡਾਂ ਵਿਚ ਪਹਿਲਾਂ ਤੋਂ ਮੌਜੂਦ ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਸੰਭਾਲ ਜਿਹੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਇੰਨਾਂ ਨਾਲ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ।

ਸ: ਕਰਨਦੀਪ ਸਿੰਘ ਏ ਪੀ ਓ ਨੇ ਦੱਸਿਆ ਕਿ ਪਿਛਲੇ ਸਾਲ ਗ੍ਰਾਮ ਪੰਚਾਇਤ ਦੇਵੀਦਾਸਪੁਰਾ ਦੇ ਸਰਕਾਰੀ ਹਾਈ ਸਕੂਲ ਵਿਖੇ 2.60 ਲੱਖ ਰੁਪਏ ਦੀ ਲਾਗਤ ਨਾਲ ਮੈਥ ਪਾਰਕ ਦੀ ਉਸਾਰੀ ਕੀਤੀ ਗਈ ਸੀ ਅਤੇ ਸ਼ਹਿਰਾਂ ਦੇ ਪਲੇ ਪੈਨ ਸਕੂਲ ਦੀ ਤਰਜ ਤੇ ਸਕੂਲ ਦੀਆਂ ਦੀਵਾਰਾਂ ਤੇ ਰੰਗਾਂ, ਸ਼ਬਜੀਆਂ ਤੇ ਫਲਾਂ ਦੇ ਨਾਮ, ਵਰਣਮਾਲਾ ਦੇ ਅੱਖਰ ਅਤੇ 100 ਤੱਕ ਗਿਣਤੀ ਆਦਿ ਬਹੁਤ ਆਕਰਸ਼ਕ ਢੰਗ ਨਾਲ ਦੀਵਾਰਾਂ ਤੇ ਪੇਂਟ ਕਰਵਾਇਆ ਗਿਆ। ਉਨਾਂ ਦੱਸਿਆ ਕਿ ਨਰੇਗਾ ਦੇ ਸਕੱਤਰ ਹਰਿੰਦਰ ਪਾਲ ਸਿੰਘ, ਸਰਪੰਚ ਦਿਲਬਾਗ ਸਿੰਘ, ਸਰਪੰਚ ਜੋਗਾ ਸਿੰਘ ਅਤੇ ਗ੍ਰਾਮ ਪੰਚਾਇਤਾਂ ਵਲੋ ਵੀ ਇੰਨਾਂ ਸਾਰੇ ਕੰਮਾਂ ਲਈ ਵਿਸ਼ੇਸ ਯੋਗਦਾਨ ਪਾਇਆ ਜਾ ਰਿਹਾ ਹੈ।
—–
ਕੈਪਸ਼ਨ: ਪਾਰਕ,ਖੇਡ ਮੈਦਾਨ ਅਤੇ ਮੈਥ ਪਾਰਕ ਦੀਆਂ ਤਸਵੀਰਾਂ