May 15, 2025

ਵਾਹਿਗੁਰੂ ਦਾ ਸ਼ੁਕਰਾਨਾ ਕਰਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਮਾਰਕੀਟ ਕਮੇਟੀ ਨਵ ਨਿਯੁੱਕਤ ਉਪ ਚੇਅਰਮੈਨ ਰਮਿੰਦਰ ਸਿੰਘ ਰੰਮੀ **ਅਟਾਰੀ ਹਲਕੇ ਦੇ ਵਿਧਾਇਕ ਸ. ਤਰਸੇਮ ਸਿੰਘ ਡੀ ਸੀ ਵੀ ਵਿਸ਼ੇਸ਼ ਤੌਰ ਉਤੇ ਪੁੱਜੇ

0

ਅੰਮ੍ਰਿਤਸਰ / 7 ਜੂਨ / ਨਿਊ ਸੁਪਰ ਭਾਰਤ ਨਿਊਜ

ਹਾਲ ਹੀ ਵਿਚ ਪੰਜਾਬ ਸਰਕਾਰ ਵੱਲੋਂ ਨਿਯੁੱਕਤ ਕੀਤੇ ਗਏ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਉਪ ਚੇਅਰਮੈਨ ਸ. ਰਮਿੰਦਰ ਸਿੰਘ ਰੰਮੀ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਹਲਕਾ ਅਟਾਰੀ ਦੇ ਵਿਧਾਇਕ ਸ. ਤਰਸੇਮ ਸਿੰਘ ਡੀ. ਸੀ ਵੀ ਵਿਸ਼ੇਸ਼ ਤੌਰ ਉਤੇ ਉਨਾਂ ਨਾਲ ਗਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਸ੍ਰੀ ਡੀ. ਸੀ. ਨੇ ਸ. ਰੰਮੀ ਦੀ ਇਸ ਨਿਯੁਕਤੀ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਕਿਹਾ ਕਿ ਮਾਰਕੀਕਟ ਕਮੇਟੀ ਅੰਮ੍ਰਿਤਸਰ ਦਾ ਵਕਾਰੀ ਅਹੁਦਾ ਦੇ ਕੇ ਕੈਪਟਨ ਸਾਹਿਬ ਨੇ ਸਾਡੇ ਨੇਕ ਦਿਲ, ਮਿਹਨਤੀ ਤੇ ਪੁਰਾਣੇ ਵਰਕਰ ਦੀ ਕਦਰ ਪਾਈ ਹੈ, ਜਿਸ ਨਾਲ ਪਾਰਟੀ ਦੇ ਕੇਡਰ ਵਿਚ ਚੰਗਾ ਸੰਦੇਸ਼ ਗਿਆ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਆਪਣੇ ਕੇਡਰ ਨੂੰ ਮਜਬੂਤ ਕੀਤਾ ਹੈ ਅਤੇ ਕੈਪਟਨ ਸਾਹਿਬ ਵੱਲੋਂ ਕੀਤੀ ਇਹ ਨਿਯੁੱਕਤੀ ਨਾ ਕੇਵਲ ਪਿੰਡਾਂ ਦੇ ਵਿਕਾਸ ਵਿਚ ਮੋਹਰੀ ਭੂਮਿਕਾ ਨਿਭਾਉਂਦੀ ਮਾਰਕੀਟ ਕਮੇਟੀ ਨੂੰ ਨਵੀਂ ਦਿਸ਼ਾ ਦੇਵੇਗੀ, ਬਲਕਿ ਸਾਡੇ ਵਰਕਰਾਂ ਦੇ ਹੌਸਲੇ ਵੀ ਬੁਲੰਦ ਹੋਣਗੇ। ਦੱਸਣਯੋਗ ਹੈ ਕਿ ਸ: ਰੰਮੀ ਲਗਾਤਾਰ 20 ਸਾਲ ਪਿੰਡ ਕਠਾਣੀਆ ਦੇ ਸਰਪੰਚ, 10 ਸਾਲ ਜ਼ਿਲਾ ਕਾਂਗਰਸ ਦੇ ਮੀਤ ਪ੍ਰਧਾਰ ਅਤੇ ਜੱਟ ਮਹਾਂਸਭਾ ਦੇ ਸਕੱਤਰ ਰਹੇ ਹਨ। 

ਸ. ਰੰਮੀ ਨੇ ਇਸ ਮੌਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਪਾਰਟੀ ਨੇ ਉਨਾਂ  ਨੂੰ ਇਸ ਅਹੁਦੇ ਨਾਲ ਨਿਵਾਜਿਆ ਹੈ ਅਤੇ ਉਹ ਇਸ ਨਿਯੁਕਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ. ਤਰਸੇਮ ਸਿੰਘ ਡੀ. ਸੀ. ਦੇ ਵੀ ਧੰਨਵਾਦੀ ਹਨ। ਉਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਿੰਡਾਂ ਦੀਆਂ ਨਵੀਆਂ ਤੇ ਚੌੜੀਆਂ ਸੜਕਾਂ ਬਣਾਈਆਂ ਜਾਣ। ਇਸ ਤੋਂ ਇਲਾਵਾ ਮੰਡੀਕਰਨ ਦੀਆਂ ਮੁਸ਼ਿਕਲਾਂ ਵੀ ਸਰਕਾਰ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਈਆਂ ਜਾਣਗੀਆਂ, ਜਿਸ ਨਾਲ ਪਿੰਡਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲੇ ਤੇ ਕਾਰੋਬਾਰੀ ਲੋਕ ਵੀ ਨਵੇਂ ਕਾਰੋਬਾਰ ਪਿੰਡਾਂ ਵਿਚ ਲਗਾਉਣ ਨੂੰ ਤਰਜੀਹ ਦੇਣ। ਇਸ ਮੌਕੇ ਸ. ਦਿਲਸ਼ੇਰ ਸਿੰਘ ਪ੍ਰਧਾਨ ਯੂਥ ਕਾਂਗਰਸ ਦਿਹਾਤੀ ਅੰਮ੍ਰਿਤਸਰ, ਸੁਖਰਾਜ ਸਿੰਘ ਰੰਧਾਵਾ, ਧਰਮਪਾਲ ਲਾਡੀ, ਵਾਇਸ ਚੇਅਰਮੈਨ ਬਲਜਿੰਦਰ ਸਿੰਘ ਮੀਰਾਂਕੋਟ, ਰਿੰਕੂ ਢਿਲੋਂ ਚੇਅਰਮੈਨ ਸੋਸ਼ਲ ਮੀਡੀਆ ਸੈਲ ਕਾਂਗਰਸ, ਰਛਪਾਲ ਸਿੰਘ ਲਾਲੀ ਕਾਲੇ, ਰਘਬੀਰ ਸਿੰਘ ਵਾਹਲਾ ਡਾਇਰੈਕਟਰ ਮਾਰਕੀਟ ਕਮੇਟੀ ਅਟਾਰੀ, ਸਰਬਪਾਲ ਸਿੰਘ ਸੰਧੂ, ਸਤਨਾਮ ਸਿੰਘ ਸੰਧਾਵਾਲੀਆ, ਨਿਸ਼ਾਨ ਸਿੰਘ ਔਲਖ ਪ੍ਰਧਾਨ ਕਾਰ ਡੀਲਰ ਐਸੋਸ਼ੀਏਸ਼ਨ, ਹਰਚਰਨ ਸਿੰਘ ਮਾਹਲ, ਲਵਲੀ ਮਾਨਾਂਵਾਲਾ, ਸਤਵੰਤ ਸਿੰਘ ਬੱਬੂ ਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *