May 16, 2025

ਲੋਕ ਲਾਕਡਾਊਨ ਵਿਚ ਸਾਵਧਾਨੀਆਂ ਦਾ ਪਾਲਣ ਕਰਨਾ ਯਕੀਨੀ ਬਨਾਉਣ- ਵਧੀਕ ਡਿਪਟੀ ਕਮਿਸ਼ਨਰ

0

*ਕੋਵਿਡ ਕੋਮਬੇਟ ਕਮੇਟੀ ਦੀ ਹੋਈ ਬੈਠਕ **ਕੋਵਿਡ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਲੋਕ ਗੰਭੀਰਤਾ ਨਾਲ ਲੈਣ-ਡਾ. ਹਿਮਾਸ਼ੂੰ

ਅੰਮ੍ਰਿਤਸਰ / 7 ਜੂਨ / ਨਿਊ ਸੁਪਰ ਭਾਰਤ ਨਿਊਜ

ਕੋਵਿਡ-19 ਵਿਰੁੱਧ ਜਿਲਾ ਪੱਧਰ ਉਤੇ ਬਣਾਈ ‘ਕੋਵਿਡ ਕੋਮਬਟ ਕਮੇਟੀ’ ਦੀ ਮੀਟਿੰਗ ਨੂੰ ਸੰਬਧਨ ਕਰਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਿਲੇ ਵਿਚ ਲਗਤਾਰ ਕੋਵਿਡ ਦੇ ਵੱਧ ਰਹੇ ਕੇਸਾਂ ਨੂੰ ਕਾਬੂ ਪਾਉਣ ਲਈ ਜ਼ਰੂਰੀ ਹੈ ਕਿ ਲੋਕ ਲਾਕਡਾਊਨ ਨੂੰ ਢਿੱਲੇ ਵਿਚ ਨਾ ਲੈਣ ਤੇ ਘਰ ਤੋਂ ਬਾਹਰ ਨਿਕਲਦੇ ਵਕਤ ਸਿਹਤ ਵਿਭਾਗ ਵੱਲੋਂ ਦਿੱਤੀ ਹਰ ਸਾਵਧਾਨੀ ਨੂੰ ਅਪਨਾਉਣ। ਉਨਾਂ ਕਿਹਾ ਕਿ ਸਰਕਾਰ ਵੱਲੋਂ ਕਰਫਿਊ ਹਟਾਉਣ ਦਾ ਕਾਰਨ ਕੋਵਿਡ ਦਾ ਖਾਤਮਾ ਨਹੀਂ ਹੈ ਬਲਕਿ ਲੋਕਾਂ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਾਸਕ, ਆਪਸੀ ਦੂਰੀ, ਹੱਥਾਂ ਦੀ ਸਫਾਈ ਵਰਗੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਆਪਣੇ ਕੰਮ-ਕਾਰ ਕਰਨੇ ਚਾਹੀਦੇ ਹਨ।

ਮੀਟਿੰਗ ਦੌਰਾਨ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਫਤਿਹ ਦੀ ਸ਼ੁਰੂਆਤ ਕੋਵਿਡ ਉਤੇ ਜਿੱਤ ਪਾਉਣ ਦੇ ਅਹਿਦ ਵਜੋਂ ਕੀਤੀ ਗਈ ਹੈ, ਪਰ ਇਸ ਲਈ ਲੋਕਾਂ ਦੇ ਸਹਿਯੋਗ ਦੀ ਵੱਡੀ ਲੋੜ ਹੈ।  ਉਨਾਂ ਕਿਹਾ ਕਿ ਮਿਸ਼ਨ ਨੂੰ ਕਾਮਯਾਬ ਕਰਨ ਲਈ ਅਸੀਂ ਕੋਵਿਡ 19 ਨਾਲ ਨਿਪਟਣ ਲਈ ਅਨੇਕ ਉਪਰਾਲੇ ਕਰ ਰਹੇ ਹਨ, ਹਰ ਸ਼ੱਕੀ ਮਰੀਜ਼ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਪਾਜ਼ੀਟਵ ਕੇਸ ਦੇ ਸੰਪਰਕਾਂ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ। ਪੰਜਾਬ ਤੋਂ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ ਲਈ 14 ਦਿਨਾਂ ਦਾ ਏਕਾਂਤਵਾਸ ਲਾਜਮੀ ਹੈ। ਪਰ ਇਨਾਂ ਉਪਰਾਲਿਆਂ ਦਾ ਸਹੀ ਲਾਭ ਤਾਂ ਹੀ ਹੈ ਜੇਕਰ ਲੋਕ ਘਰ ਤੋਂ ਬਾਹਰ ਨਿਕਲਦੇ ਵਕਤ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕਰਨ। ਸ਼ੱਕੀ ਵਿਅਕਤੀ ਤਰੁੰਤ ਸਾਨੂੰ ਖਬਰ ਕਰੇ ਅਤੇ ਅਸੀਂ ਉਸਦਾ ਟੈਸਟ ਕਰਵਾ ਸਕੀਏ।

ਉਨਾਂ ਦੱਸਿਆ ਕਿ ਪੰਜਾਬ ਤੋਂ ਬਾਹਰੋਂ ਆਏ ਵਿਅਕਤੀ ਨੂੰ ਪਹਿਲੇ 7 ਦਿਨ ਉਸ ਦੀ ਮਰਜੀ ਮੁਤਾਬਿਕ ਹੋਟਲ ਜਾਂ ਸਰਕਾਰੀ ਕੇਂਦਰ ਵਿਖੇ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਟੈਸਟਿੰਗ ਰਿਪੋਰਟ ਨੈਗੇਟਿਵ ਆਉਣ ਦੀ ਸੂਰਤ ਵਿਚ ਅਗਲੇ 7 ਦਿਨ ਆਪਣੇ ਘਰ ਵਿੱਚ ਹੀ ਏਕਾਂਤਵਾਸ ਰਹਿਣਾ ਪਵੇਗਾ। ਉਨਾਂ ਦੱਸਿਆ ਕਿ ਰਿਪੋਰਟ ਪਾਜਟਿਵ ਆਉਣ ਦੀ ਸੂਰਤ ਵਿੱਚ ਉਸ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬਾਹਰੋਂ ਆਏ ਹਰੇਕ ਵਿਅਕਤੀ ਲਈ  ਕੋਵਾ ਐਪ ਡਾਊਨਲੋਡ ਕਰਨਾ ਵੀ ਲਾਜਮੀ ਹੋਵੇਗਾ। 

 ਸ੍ਰੀ ਹਿਮਾਂਸ਼ੂ ਨੇ ਦੱਸਿਆ ਕਿ ਸਰਕਾਰੀ ਨਿਯਮਾਂ ਦੀ ਪਾਲਣਾ ਨਾ ਕਰਨ ਉਤੇ ਡਿਪਟੀ ਕਮਿਸ਼ਨਰ ਵੱਲੋਂ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਉਨਾਂ ਨੂੰ ਭਾਰੀ ਜੁਰਮਾਨੇ ਵੀ ਕੀਤੇ ਜਾਣਗੇ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਜਾਂਦੇ ਸਮੇਂ ਮਾਸਕ ਦੀ ਵਰਤੋਂ ਕਰਨ ਅਤੇ ਸਮਾਜਿਕ ਦੂਰੀ ਨਿਯਮਾਂ ਦੀ ਪਾਲਣਾ ਕਰਨ। ਇਸ ਮੌਕੇ ਸ੍ਰੀਮਤੀ ਅਨਮਜੋਤ ਕੌਰ ਸਹਾਇਕ ਕਮਿਸ਼ਨਰ ਜਨਰਲ, ਡਾ: ਜੁਗਲ ਕਿਸ਼ੋਰ ਸਿਵਲ ਸਰਜਨ, ਡਾ ਮਦਨ ਮੋਹਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *