ਕੋਵਿਡ-19 ਮਹਾਂਮਾਰੀ ਦੌਰਾਨ ਮਿਲਕ ਪਲਾਂਟ ਵੇਰਕਾ ਨੇ ਖਪਤਕਾਰਾਂ ਦੇ ਹਿੱਤਾਂ ਦੀ ਕੀਤੀ ਰਾਖੀ- ਪੁਲਿਸ ਕਮਿਸ਼ਨਰ
*1.5 ਲਿਟਰ ਦੁੱਧ ਘੱਟ ਰੇਟ ਦਾ ਪੈਕੇਟ ਕੀਤਾ ਲਾਂਚ
ਅੰਮ੍ਰਿਤਸਰ / 15 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਮਿਲਕ ਪਲਾਂਟ ਵੇਰਕਾ ਇਕ ਸਹਿਕਾਰੀ ਅਦਾਰਾ ਹੈ ਜੋ ਮੁੱਢ ਤੋ ਹੀ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ ਅਤੇ ਫੂਡ ਸੇਫਟੀ ਮਾਪਢੰਡਾਂ ਉਤੇ ਖਰਾ੍ਹ ਉੋਤਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਵਧੀਆਂ ਗੁਣਵਤਾ ਵਾਲਾ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰਵਾ ਰਿਹਾ ਹੈ।
ਇਸੇ ਹੀ ਲੜੀ ਤਹਿਤ ਅੱਜ ਡਾ: ਸੁਖਚੈਨ ਸਿੰਘ ਗਿਲ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੇ ਵੇਰਕਾ ਦਾ 1.5 ਲਿਟਰ ਸਟੈਡਰਡ ਦੁੱਧ ਦਾ ਸਿਰਫ 70 ਰੁਪਏ ਵਿਚ ਪੈਕੇਟ ਲਾਂਚ ਕੀਤਾ। ਇਸ ਮੌਕੇ ਪੁਲਸ ਕਮਿਸ਼ਨਰ ਨੇ ਕਿਹਾ ਕਿ ਇਸ ਮਹਾਮਾਰੀ ਦੌਰਾਨ ਵੀ ਵੇਰਕਾ ਵਲੋ ਗੁਣਵਤਾ ਭਰਪੂਰ ਖਾਧ ਪਦਾਰਥ ਮੁਹੱਈਆਂ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲਾਕਡਾਊਨ ਦੋਰਾਨ ਕਾਰੋਬਾਰ ਵਿਚ ਮੰਦੀ ਦੇ ਚਲਦਿਆਂ ਲੋਕਾਂ ਦੀ ਆਰÎਥਿਕਤਾ ਨੂੰ ਭਾਰੀ ਸੱਟ ਲੱਗੀ ਹੈ ਅਤੇ ਵੇਰਕਾ ਨੇ ਲੋਕਾਂ ਦੀ ਜੇਬ ਤੇ ਪੈ ਰਹੇ ਭਾਰ ਨੂੰ ਘਟਾਉਣ ਲਈ 70 ਰੁਪਏ ਵਿਚ 1.5 ਲਿਟਰ ਦੁੱਧ ਦਾ ਪੈਕੇਟ ਲਾਂਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਨੇ ਕਿਫਾਇਤੀ ਰੇਟਾਂ ਤੇ ਵਧੀਆ ਦੁੱਧ ਮੁਹੱਈਆ ਕਰਵਾ ਕੇ ਖਪਤਕਾਰਾਂ ਦੇ ਹਿੱਤਾ ਦੀ ਰਾਖੀ ਕੀਤੀ ਹੈ।
ਇਸ ਮੌਕੇ ਤੇ ਵੇਰਕਾ ਦੇ ਜਨਰਲ ਮੈਨੇਜਰ ਸ: ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਖੁੱਲੇ ਦੁੱਧ ਦੀ ਜਿਆਦਾ ਵਿਕਰੀ ਹੋ ਰਹੀ ਹੈ ਜੋ ਕਿ ਗੁਣਵਤਾ ਦੇ ਲਿਹਾਜ ਨਾਲ ਠੀਕ ਨਹੀ ਹੈ। ਉਨ੍ਹਾਂ ਕਿਹਾ ਕਿ ਵੇਰਕਾ ਵਲੋ ਖੁੱਲੇ੍ਹ ਦੁੱਧ ਦੇ ਬਦਲ ਵਜੋ ਕਿਫਾਇਤੀ ਰੇਟਾ ਤੇ 1.5 ਲਿਟਰ ਦੁੱਧ ਦਾ ਪੈਕੇਟ ਲਾਂਚ ਕੀਤਾ ਗਿਆ ਹੈ ਜੋ ਕਿ ਲੋਕਾਂ ਨੂੰ 46.66 ਰੁਪਏ ਪ੍ਰਤੀ ਕਿਲੋ ਵਜੋ ਪਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ -19 ਮਹਾਮਾਰੀ ਦੌਰਾਨ ਦੁੱਧ ਇਕ ਚੰਗਾ ਇੰਮੂਨਿਉਟੀ ਬੂਸਟ ਹੈ ਜੋ ਕਿ ਸਿਹਤ ਲਈ ਕਾਫੀ ਚੰਗਾ ਹੈ ਅਤੇ ਲੋਕਾਂ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਵਿਚ ਅਹਿਮ ਯੋਗਦਾਨ ਪਾਵੇਗਾ। ਉੁਨ੍ਹਾਂ ਕਿਹਾ ਕਿ ਵੇਰਕਾ ਵਲੋ ਦੁੱਧ ਪਦਾਰਥ ਤਿਆਰ ਕਰਨ ਸਮੇ ਕੁਆਲਟੀ ਦਾ ਹਰ ਪੱਧਰ ਤੇ ਪੂਰਾ ਖਿਆਲ ਰੱਖਿਆ ਜਾਂਦਾ ਹੈ।
ਇਸ ਮੌਕੇ ਸ: ਗੁਰਦੇਵ ਸਿੰਘ ਮੈਨੇਜਰ ਮਿਲਕ ਪ੍ਰੋਕਿਉਰਮੈਟ, ਸ: ਪ੍ਰੀਤਪਾਲ ਸਿੰਘ ਸਿਵੀਆ ਇੰਚਾਰਜ਼ ਮਾਰਕੀਟਿੰਗ, ਸ਼੍ਰੀ ਸਤਿੰਦਰ ਪ੍ਰਸ਼ਾਦ ਮੈਨੇਜਰ ਕੁਆਲਟੀ ਐਸੋਰੈਸ ਵੀ ਹਾਜ਼ਰ ਸਨ।