ਨੰਗਲ ਵਿੱਚ 27 ਅਤੇ 24 ਲੱਖ ਦੀ ਲਾਗਤ ਨਾਲ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਲਈ ਲਗਾਏ ਜਾ ਰਹੇ ਹਨ ਟਿਊਵੈਲ

*ਸਪੀਕਰ ਰਾਣਾ ਕੇ ਪੀ ਸਿੰਘ ਨੇ 24 ਜੁਲਾਈ ਨੂੰ ਨੰਗਲ ਵਿੱਚ ਵੱਖ ਵੱਖ ਜਲ ਸਪਲਾਈ ਯੋਜਨਾਵਾਂ ਦਾ ਕੀਤਾ ਸੀ ਉਦਘਾਟਨ **ਨੰਗਲ ਦੇ ਵੱਖ ਵੱਖ ਖੇਤਰਾਂ ਵਿੱਚ ਪੀਣ ਵਾਲੇ ਸਾਫ ਪਾਣੀ ਦੀ ਨਿਰਵਿਘਨ ਸਪਲਾਈ ਜਲਦੀ ਹੋਵੇਗੀ ਸੁਰੂ।
ਨੰਗਲ / 23 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਵਲੋਂ ਨੰਗਲ ਸ਼ਹਿਰ ਨੂੰ ਇਕ ਨਮੁੱਨੇ ਦਾ ਸ਼ਹਿਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਸ਼ਹਿਰ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਅਤੇ ਲੋੜੀਦੀਆਂ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਕਰੋੜਾ ਰੁਪਏ ਦੇ ਵਿਕਾਸ ਦੇ ਕੰਮ ਚੱਲ ਰਹੇ ਹਨ। ਰਾਣਾ ਕੇ ਪੀ ਸਿੰਘ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਨੰਗਲ ਨੂੰ ਇਕ ਨਮੁੱਨੇ ਦਾ ਸ਼ਹਿਰ ਬਣਾਇਆ ਜਾਵੇਗਾ। ਨੰਗਲ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆਂ ਕਰਵਾਉਣ ਲਈ ਸ਼ਹਿਰ ਵਿੱਚ ਜਲ ਸਪਲਾਈ ਲਈ ਟਿਊਵੈਲ ਲਗਾਏ ਜਾ ਰਹੇ ਹਨ ਅਤੇ ਪਾਣੀ ਲਈ ਟੈਂਕੀ ਬਣਾ ਕੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆਂ ਕਰਵਾਇਆ ਜਾ ਰਿਹਾ ਹੈ। ਰਾਣਾ ਕੇ ਪੀ ਸਿੰਘ ਨੇ ਬੀਤੀ 24 ਜੁਲਾਈ ਨੂੰ ਨੰਗਲ ਵਿੱਚ ਇੰਦਰਾ ਨਗਰ ਇਲਾਕੇ ਵਿੱਚ 45 ਲੱਖ ਰੁਪਏ ਦੀ ਲਾਗਤ ਨਾਲ ਇਕ ਪਾਣੀ ਦੀ ਟੈਂਕੀ ਨੂੰ ਲੋਕ ਅਰਪਣ ਕੀਤਾ ਅਤੇ 27 ਲੱਖ ਅਤੇ 24 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਟਿਊਵੈਲਾਂ ਦੇ ਕੰਮ ਦਾ ਵੀ ਉਦਘਾਟਨ ਕੀਤਾ ਜਿਹਨਾਂ ਦਾ ਕੰਮ ਹੁਣ ਤੇਜੀ ਨਾਲ ਸੁਰੂ ਹੋ ਗਿਆ ਹੈ। ਉਸੇ ਸਮੇਂ ਉਹਨਾਂ ਨੇ ਵਾਰਡ ਨੰ: 3 ਦੇ ਲੋਕਾ ਵਲੋ ਪਾਣੀ ਦੀ ਲਗਾਤਾਰ ਸਪਲਾਈ ਅਤੇ ਇਲਾਕੇ ਦੇ ਲੋਕਾਂ ਦੀ ਮੰਗ ਉਤੇ ਵਾਰਡ ਨੰ: 3 ਵਿੱਚ ਹੀ 27 ਅਤੇ 24 ਲੱਖ ਦੀ ਲਾਗਤ ਨਾਲ ਟਿਊਵੈਲ ਲਗਾਉਣ ਦਾ ਕੰਮ ਸੁਰੂ ਕਰਵਾਇਆ ਜਿਸ ਦੇ ਮੁਕੰਮਲ ਹੋਣ ਉਪਰੰਤ ਇਸ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਲੋਕਾਂ ਨੂੰ ਨਿਰਵਿਘਨ ਮਿਲਣੀ ਸੁਰੂ ਹੋ ਜਾਵੇਗੀ।

ਨੰਗਲ ਵਿੱਚ ਵਿਕਾਸ ਦੀ ਗਤੀ ਵਿੱਚ ਹੋਰ ਤੇਜੀ ਲਿਆਉਣ ਲਈ ਰਾਣਾ ਕੇ ਪੀ ਸਿੰਘ ਲਗਾਤਾਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਚੱਲ ਰਹੇ ਵਿਕਾਸ ਕਾਰਜਾਂ ਜਾਂ ਪ੍ਰਵਾਨ ਹੋਏ ਵਿਕਾਸ ਕਾਰਜਾਂ ਦੀ ਮੋਜੂਦਾ ਸਥਿਤੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਉਹਨਾਂ ਵਲੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਚੱਲ ਰਹੇ ਪ੍ਰੋਜੈਕਟਾਂ, ਫਲਾਈ ਓਵਰ, ਕਮਿਊਨਿਟੀ ਸੈਂਟਰ, ਇੰਡੋਰ ਬੈਡਮਿੰਟਨ ਹਾਲ ਅਤੇ ਹੋਰ ਕੰਮਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਰਾਣਾ ਕੇ ਪੀ ਸਿੰਘ ਵਲੋਂ ਅਧਿਕਾਰੀਆਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਵਿਕਾਸ ਦੇ ਕੰਮ ਸਮਾਂ ਰਹਿੰਦੇ ਮੁਕੰਮਲ ਕਰਵਾਏ ਜਾਣ।

ਨਗਰ ਕੋਸ਼ਲ ਦੇ ਐਮ ਈ ਨੇ ਦੱਸਿਆ ਕਿ ਇੰਦਰਾ ਨਗਰ ਵਿੱਚ ਯੂਨੀਅਰ ਇੰਜੀਨੀਅਰ ਰਿਹਾਇਸ਼ ਦੇ ਨੇੜੇ 24 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਟਿਊਵੈਲ ਲਗਾਇਆ ਜਾ ਰਿਹਾ ਹੈ ਇਹ ਇੰਦਰਾ ਨਗਰ ਵਾਰਡ ਨੰ 2, 3, ਅਤੇ 4 ਨੂੰ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਪੂਰੀ ਕਰੇਗਾ ਇਸੇ ਤਰਾਂ ਮਾਤਾ ਅਨਸੁਇਆ ਮੰਦਰ ਨੇੜੇ 27 ਲੱਖ ਦੀ ਲਾਗਤ ਨਾਲ ਲੱਗਣ ਵਾਲਾ ਟਿਊਵੈਲ ਕਿੱਲਨ ਨਗਰ ਏਰੀਅਰ, ਸ਼ਹੀਦ ਭਗਤ ਸਿੰਘ ਨਗਰ ਤੇ ਚੁੰਨੇ ਵਾਲੀ ਭੱਠੀ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਪੀਣ ਵਾਲਾ ਪਾਣੀ ਉਪਲੱਬਧ ਕਰਵਾਏਗਾ। ਉਹਨਾਂ ਕਿਹਾ ਕਿ ਇਹਨਾਂ ਦੋਵੇ ਟਿਊਵੈਲਾਂ ਦਾ ਕੰਮ ਚੱਲ ਰਿਹਾ ਹੈ ਇਹਨਾਂ ਟਿਊਵੈਲਾਂ ਦੇ ਕੰਮ ਮੁਕੰਮਲ ਹੋਣ ਉਪਰੰਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਇਹਨਾਂ ਟਿਊਵੈਲਾਂ ਨੂੰ ਲੋਕ ਅਰਪਣ ਕਰਨਗੇ ਅਤੇ ਇਸ ਇਲਾਕੇ ਵਿੱਚ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਦਾ ਜੜ ਤੋਂ ਹੱਲ ਜਾਵੇਗਾ।