ਔਰਤਾਂ ਖਿਲਾਫ ਅੱਤਿਆਚਾਰ ਕਰਨ ਵਾਲਿਆ ਖਿਲਾਫ ਹੋਵੇਗੀ ਸਖਤ ਕਾਰਵਾਈ- ਅਵਨੀਤ ਕੌਰ ਸਿੱਧੂ

ਫਰੀਦਕੋਟ / 07 ਅਗਸਤ / ਨਿਊ ਸੁਪਰ ਭਾਰਤ ਨਿਊਜ
ਅਵਨੀਤ ਕੌਰ ਸਿੱਧੂ ਫਰੀਦਕੋਟ ਦੇ ਨਵਨਿਯੁਕਤ ਐਸ ਪੀ ਉਲੰਪੀਅਨ ਨੇ ਕਿਹਾ ਕਿ ਮਾਨਯੋਗ ਏ.ਡੀ.ਜੀ.ਪੀ ਕਮਿਊਨਟੀ ਪੁਲਿਸਿੰਗ ਪੰਜਾਬ ਅਤੇ ਸ੍ਰੀ ਸਵਰਨਦੀਪ ਸਿੰਘ ਐਸ.ਐਸ.ਪੀ ਫਰੀਦਕੋਟ ਜੀ ਦੀ ਹਦਾਇਤਾਂ ਅਨੁਸਾਰ ਜਿਲ੍ਹਾਂ ਫਰੀਦਕੋਟ ਦੇ ਹਰ ਥਾਣੇ ਵਿੱਚ ਲੇਡੀਜ਼ ਪੁਲਿਸ ਨੂੰ ਪੰਜਾਬ ਪੁਲਿਸ ਮਹਿਲਾ ਮਿੱਤਰ ਵਜੌ ਨਿਯੁਕਤ ਕੀਤਾ ਗਿਆ ਹੈ। ਜਿੰਨ੍ਹਾਂ ਵੱਲੋਂ ਥਾਣੇ ਵਿੱਚ ਔਰਤਾਂ ਵੱਲੋਂ ਦਿੱਤੀਆ ਜਾਣ ਵਾਲੀਆ ਸ਼ਿਕਾਇਤਾਂ ਨੂੰ ਸੁਣਿਆ ਜਾਵੇਗਾ ਅਤੇ ਹੱਲ ਕੀਤਾ ਜਾਵੇਗਾ। ਔਰਤਾਂ ਬਿਨ੍ਹਾਂ ਕਿਸੇ ਡਰ ਦੇ ਆਪਣੀ ਸ਼ਿਕਾਇਤ ਪੰਜਾਬ ਪੁਲਿਸ ਮਹਿਲਾ ਮਿੱਤਰ ਪਾਸ ਦਰਜ ਕਰਵਾ ਸਕਦੀਆ ਹਨ।
ਉਨ੍ਹਾਂ ਕਿਹਾ ਕਿ ਹਰ ਇੱਕ ਔਰਤ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ ਜੇਕਰ ਕੋਈ ਉਨ੍ਹਾਂ ਨੂੰ ਕਿਸੇ ਵੀ ਤਰਾਂ ਦਾ ਮਾਨਸਿਕ ਜਾ ਸਰੀਰਕ ਤੌਰ ਤੇ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਡਰਨ ਦੀ ਬਜਾਏ ਨਿੱਡਰਤਾ ਨਾਲ ਆਪਣੀ ਸ਼ਿਕਾਇਤ ਆਪਣੇ ਨਜਦੀਕੀ ਥਾਣੇ ਪੰਜਾਬ ਪੁਲਿਸ ਮਹਿਲਾ ਮਿੱਤਰ ਪਾਸ ਦਰਜ ਕਰਵਾਓ ਜਾਂ ਕਿਸੇ ਵੀ ਐਮਰਜੈਂਸੀ ਹਾਲਾਤਾ ਵਿੱਚ ਤੁਰੰਤ 112 ਤੇ ਕਾਲ ਕਰਕੇ ਮੱਦਦ ਲੈਣ, ਅਸੀ ਹਮੇਸ਼ਾ ਤੁਹਾਡੇ ਨਾਲ ਹਾਂ। ਅੱਤਿਆਚਾਰ ਕਰਨ ਵਾਲਿਆ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਵੱਲੋਂ ਪਬਲਿਕ ਨੂੰ ਅਪੀਲ ਕਰਦਿਆ ਕਿਹਾਂ ਕਿ ਹਰ ਵਿਅਕਤੀ ਦਾ ਇੱਕ ਜਿੰਮੇਵਾਰ ਨਾਗਰਿਕ ਹੋਣਾ ਤੇ ਫਰਜ਼ ਬਣਦਾ ਹੈ ਕਿ ਉਹ ਔਰਤਾਂ ਖਿਲਾਫ ਹੋ ਰਹੇ ਘਿਨੋਣੇ ਅਪਰਾਧਾਂ ਨੂੰ ਰੋਕਣ ਲਈ ਪੁਲਿਸ ਦਾ ਸਾਥ ਦੇਣ।