May 4, 2025

ਭਾਈ ਘਨ੍ਹਈਆਂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਨਵਤਾ ਦੇ ਕਲਿਆਣ ਅਤੇ ਲੋਕ ਭਲਾਈ ਦੀ ਕੀਤੀ ਸੀ ਸੁਰੂਆਤ : ਰਾਣਾ ਕੇ.ਪੀ ਸਿੰਘ

0


ਸਪੀਕਰ ਰਾਣਾ ਕੇ.ਪੀ ਸਿੰਘ ਨੇ ਲੋਕ ਭਲਾਈ ਵਿਚ ਲੱਗੇ ਸੰਗਠਨਾ ਦੀ ਕੀਤੀ ਸ਼ਲਾਘਾ


ਸ੍ਰੀ ਅਨੰਦਪੁਰ ਸਾਹਿਬ / 03 ਅਗਸਤ / ਨਿਊ ਸੁਪਰ ਭਾਰਤ ਨਿਊਜ਼


ਭਾਈ ਘਨ੍ਹਈਆਂ ਜੀ ਨੇ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਨਵਤਾ ਦੇ ਕਲਿਆਣ ਦੀ ਅਰੰਭਤਾ ਕਰਕੇ ਸੰਸਾਰ ਭਰ ਨੂੰ ਲੋਕ ਭਲਾਈ ਦਾ ਮਾਰਗ ਦਰਸ਼ਨ ਕੀਤਾ ਸੀ ਰੋਟਰੀ ਕਲੱਬ ਵਲੋਂ ਪੂਰੇ ਵਿਸ਼ਵ ਵਿਚ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਵੀ ਉਸੇ ਮਾਗਰ ਤੇ ਚੱਲਦੇ ਹੋਏ ਕੀਤਾ ਇੱਕ ਉਪਰਾਲਾ ਹੈ।

ਇਸ ਸੰਗਠਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫਤਿਹ ਦੀ ਕਾਮਯਾਬੀ ਲਈ ਕਰੋਨਾ ਮਹਾਂਮਾਰੀ ਉਤੇ ਕਾਬੂ ਪਾਉਣ ਦੇ ਕੀਤੇ ਯਤਨਾ ਤਹਿਤ ਸਿਹਤ ਵਿਭਾਗ ਨੂੰ ਆਪਣਾ ਭਰਪੂਰ ਸਮਰਥਨ ਦਿੱਤਾ ਹੈ।  


ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਰੋਟਰੀ ਕਲੱਬ ਦੇ ਨਵੇ ਬਣੇ ਪ੍ਰਧਾਨ ਡਾ.ਸੋਰਵ ਸ਼ਰਮਾ ਅਤੇ ਸਕੱਤਰ ਕੁਲਦੀਪ ਪਾਠਕ ਦੇ ਤਾਜਪੋਸ਼ੀ ਸਮਾਗਮ ਮੋਕੇ ਕੀਤਾ। ਉਨ੍ਹਾਂ ਨੇ ਇਸ ਤੋ ਪਹਿਲਾ ਪ੍ਰੋਗਰਾਮ ਦੀ ਰਿਵਾਇਤੀ ਸੁਰੂਆਤ ਸ਼ੰਮਾ ਰੋਸ਼ਨ ਕਰਕੇ ਕੀਤੀ।ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਭਾਵੇ ਸੰਸਾਰ ਭਰ ਵਿਚ ਬਹੁਤ ਸਾਰੀਆਂ ਸੰਸਥਾਵਾਂ ਅੱਜ ਸਮਾਜ ਦੀ ਭਲਾਈ ਅਤੇ ਮਾਨਵਤਾ ਦੇ ਕਲਿਆਣ ਵਿਚ ਲੱਗੀਆਂ ਹੋਈਆਂ ਹਨ ਪ੍ਰੰਤੂ ਸੈਕੜੇ ਵਰੇ ਪਹਿਲਾ ਇਸ ਦੀ ਸੁਰੂਆਤ ਸੇਵਾ ਦੇ ਪੁੰਜ ਭਾਈ ਘਨ੍ਹਈਆਂ ਜੀ ਨੇ ਮਾਨਵਤਾ ਦੇ ਕਲਿਆਣ ਲਈ ਕੀਤੇ ਉਪਰਾਲਿਆਂ ਨਾਲ ਹੀ ਕਰ ਦਿੱਤੀ ਸੀ। ਅੱਜ ਇਹ ਸੰਗਠਨ ਉਸ ਨੁੰ ਆਪਣਾ ਅਧਾਰ ਬਣਾ ਕੇ ਹੀ ਲੋਕ ਭਲਾਈ ਵਿਚ ਲੱਗੇ ਹੋਏ ਹਨ।


ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਰੋਟਰੀ ਕਲੱਬ ਅਤੇ ਇਸ ਨਾਲ ਜੁੜੀਆਂ ਹੋਰ ਸੰਸਥਾਵਾਂ ਵਲੋਂ ਸੰਸਾਰ ਦੇ ਕੋਨੇ ਕੋਨੇ ਵਿਚ ਆਪਣੀਆਂ ਸ਼ਾਖਾਵਾ ਰਾਹੀ ਜ਼ੋ ਲੋਕ ਭਲਾਈ ਦੇ ਕੰਮ ਕੀਤੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਰੂਪਨਗਰ ਜਿਲ੍ਹੇ ਵਿਚ ਰੋਟਰੀ ਕਲੱਬ ਵਲੋਂ ਲੱਖ ਰੁਪਏ ਦੇ ਮੁੱਲ ਦਾ ਸਮਾਨ ਹਸਪਤਾਲਾ ਨੂੰ ਭੇਂਟ ਕੀਤਾ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿਚ ਸਰਕਾਰੀ ਹਸਪਤਾਲਾ ਨੂੰ ਕਰੋਨਾ ਦੋਰਾਨ ਇਸ ਕਲੱਬ ਨੇ ਕਈ ਆਧੁਨਿਕ ਮਸ਼ੀਨਾ ਅਤੇ ਹੋਰ ਸਮਾਨ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜਿਕ ਸੰਗਠਨ ਅੱਜ ਸਮਾਜ ਨੂੰ ਨਵੀ ਸੇਧ ਦੇ ਰਹੇ ਹਨ ਇਸ ਦੇ ਲਈ ਰੋਟਰੀ ਕਲੱਬ ਦੇ ਸਾਰੇ ਮੈਬਰ, ਅਹੁਦੇਦਾਰ, ਨਗਰ ਦੇ ਪੰਤਵੰਤੇ ਅਤੇ ਸਮਾਜ ਸੇਵੀ ਸੰਗਠਨ ਜ਼ੋ ਇਸ ਤਰਾਂ ਦੀ ਸੇਵਾ ਕਰ ਰਹੇ ਹਨ ਵਧਾਈ ਦੇ ਪਾਤਰ ਹਨ।

ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਪਰਮਿੰਦਰ ਸੰਧੂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਭਾਖੜਾ ਨੰਗਲ ਕਲੱਬ ਅਤੇ ਨੰਗਲ ਸੈਂਟਰਲ ਕਲੱਬ ਦੇ ਮੈਂਬਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।ਸਾਬਕਾ ਪ੍ਰਧਾਨ ਉੱਧਮ ਸਿੰਘ ਕੰਗ, ਡਾ ਪੀ ਜੇ ਐੱਸ ਕੰਗ, ਡਾ ਟੀ ਬੀ ਸਿੰਘ, ਮਹਿੰਦਰ ਸਿੰਘ ਰਾਣਾ, ਸੁਖਵਿੰਦਰ ਪਾਲ ਸਿੰਘ, ਗੁਰਚਰਨ ਸਿੰਘ, ਮੋਹਨ ਸਿੰਘ, ਵਿਨੋਦ ਮਲਹੋਤਰਾ ਸਮੇਤ ਸਾਰੇ ਕਲੱਬ ਮੈਂਬਰ ਹਾਜਰ ਸਨ।ਇਸ ਮੌਕੇ ਨਵੇਂ ਬਣੇ ਕਲੱਬ ਦੇ ਮੈਂਬਰਾਂ ਨੂੰ ਵਿਧਾਨ ਸਭਾ ਦੇ ਸਪੀਕਰ ਮੁੱਖ ਮਹਿਮਾਨ ਰਾਣਾ ਕੇ ਪੀ ਸਿੰਘ ਜੀ ਵੱਲੋਂ ਪਿੰਨ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਜਿਨ੍ਹਾਂ ਵਿੱਚ ਭੁਪਿੰਦਰ ਸਿੰਘ ਚਾਨਾ, ਸੁਰਿੰਦਰ ਸਿੰਘ ਸੋਨੀ, ਦਮਨਪ੍ਰੀਤ ਸਿੰਘ, ਸੈਂਪੀ ਅਰੋੜਾ, ਗੁਰਕੀਰਤ ਸਿੰਘ, ਬਾਵਾ ਜਸਵਿੰਦਰ ਸਿੰਘ, ਸੋਨੂੰ ਐਡਵੋਕੇਟ, ਸਚਿਨ ਕੌਸ਼ਲ, ਪ੍ਰਸ਼ੋਤਮ ਸਿੰਘ ਭੰਵਰਾ, ਅਰਵਿੰਦਰ ਭਾਰਦਵਾਜ, ਵਿਸ਼ਾਲ ਖੰਨਾ, ਪਰਮਿੰਦਰ ਸਿੰਘ ਸ਼ਾਮਲ ਹਨ।

Leave a Reply

Your email address will not be published. Required fields are marked *