ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੰਡੀ ਖੇਤਰ ਦੇ ਕਿਸਾਨਾ ਦੀ ਬੇਸਹਾਰਾ ਪਸੂਆ ਦੀ ਸਮੱਸਿਆਂ ਦਾ ਹੱਲ ਕਰਨ ਦਾ ਦਿੱਤਾ ਭਰੋਸਾ
*ਸੰਭਾਵੀ ਹੜ੍ਹਾ ਦੋਰਾਨ ਸਤਲੁਜ ਤੋ ਹੋਣ ਵਾਲੇ ਨੁਕਸਾਨ ਲਈ ਢੁਕਵੇ ਪ੍ਰਬੰਧ ਕਰਨ ਦਾ ਕੀਤਾ ਐਲਾਨ **ਫੇਸਬੁੱਕ ਲਾਈਵ ਤੇ ਆਸਕ ਕੈਪਟਨ ਪ੍ਰੋਗਰਾਮ ਤਹਿਤ ਸਵਾਲ ਦਾ ਮੁੱਖ ਮੰਤਰੀ ਨੇ ਦਿੱਤਾ ਜਵਾਬ
ਨੂਰਪੁਰ ਬੇਦੀ / 12 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਅੱਜ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਤੇ ਲਾਈਵ ਹੋ ਕੇ ਆਸਕ ਕੈਪਟਨ ਪ੍ਰੋਗਰਾਮ ਤਹਿਤ ਨੂਰਪੁਰ ਬੇਦੀ ਦੇ ਇੱਕ ਵਿਅਕਤੀ ਜਸਵੀਰ ਸਿੰਘ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਖੇਤਰ ਵਿਚ ਕਿਸਾਨਾ ਨੁੂੰ ਜੰਗਲੀ ਜਾਨਵਰਾ ਤੋ ਹੋਣ ਵਾਲੇ ਨੁਕਸਾਨ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇਗਾ। ਜਿਸ ਦੇ ਲਈ ਡਿਪਟੀ ਕਮਿਸ਼ਨਰਾ ਨੁੂੰ ਢੁਕਵਾ ਹੱਲ ਕਰਨ ਲਈ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾ ਦੇ ਖੇਤਾ ਵਿਚ ਬੇਸਹਾਰਾ ਪਸ਼ੂ ਦਾਖਲ ਹੋ ਕੇ ਉਨ੍ਹਾਂ ਦੀਆਂ ਫਸਲਾ ਦਾ ਨੁਕਸਾਨ ਕਰਦੇ ਹਨ ਇਸ ਬਾਰੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਨਿਰਦੇ਼ਸ ਜਾਰੀ ਕੀਤੇ ਜਾ ਰਹੇ ਹਨ ਕਿ ਉਹ ਇਸ ਦਾ ਢੁਕਵਾ ਹੱਲ ਕਰਨ ਤਾਂ ਜ਼ੋ ਇਨ੍ਹਾਂ ਜੰਗਲੀ ਜਾਨਵਰਾ ਵਲੋ ਕਿਸਾਨਾ ਦੀਆਂ ਫਸਲਾ ਦੇ ਹੋ ਰਹੇ ਨੁਕਸਾਨ ਨੂੰ ਤੁਰੰਤ ਰੋਕਿਆ ਜਾ ਸਕੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਸਵੀਰ ਸਿੰਘ ਦੇ ਦੂਜੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਤਲੁਜ ਦੇ ਬੰਨ ਮਜਬੂਤ ਕਰਨ ਲਈ ਫੰਡ ਜਾਰੀ ਕੀਤੇ ਜਾ ਚੁੱਕੇ ਹਨ।ਜਿਸ ਉਤੇ ਕੰਮ ਚੱਲ ਰਿਹਾ ਹੈ ਜੇਕਰ ਫੇਰ ਵੀ ਕੋਈ ਸਮੱਸਿਆ ਆਈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਪ੍ਰਬੰਧ ਮੁਕੰਮਲ ਹਨ ਪਿਛਲੇ ਸਾਲ ਦੌਰਾਨ ਜਿਸ ਤਰਾਂ ਸਤਲੁਜ ਨਾਲ ਲੋਕਾਂ ਦਾ ਨੁਕਸਾਨ ਹੋਇਆ ਸੀ।ਉਸ ਤਰਾਂ ਦਾ ਨੁਕਸਾਨ ਇਸ ਵਾਰ ਨਹੀ ਹੋਵੇਗਾ।ਡਿਪਟੀ ਕਮਿਸ਼ਨਰ ਇਸ ਬਾਰੇ ਪੂਰੀ ਤਰਾਂ ਚੋਕਸ ਹਨ।
ਜਸਵੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਸਕ ਕੈਪਟਨ ਪ੍ਰੋਗਰਾਮ ਤਹਿਤ ਫੇਸਬੁੱਕ ਉਤੇ ਲਾਈਵ ਹੋ ਕੇ ਜਿਸ ਤਰਾਂ ਕੰਡੀ ਖੇਤਰ ਦੀਆਂ ਮੁਸ਼ਕਿਲਾ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਅਤੇ ਇਸ ਖੇਤਰ ਦੀਆਂ ਦੋ ਪ੍ਰਮੁੱਖ ਸਮੱਸਿਆਵਾ ਦਾ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਤੁਰੰਤ ਨਿਰਦੇਸ਼ ਦੇਣ ਦਾ ਭਰੋਸਾ ਦਿੱਤਾ ਹੈ ਉਸ ਨਾਲ ਸਰਕਾਰ ਦੇ ਪਾਰਦਰਸ਼ੀ ਕੰਮ ਕਰਨ ਅਤੇ ਮੁੱਖ ਮੰਤਰੀ ਦੇ ਲੋਕਾਂ ਨਾਲ ਨੇੜੇ ਤੋ ਜੁੜਨ ਦਾ ਪ੍ਰਮਾਣ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਡੀਆਂ ਮੁਸ਼ਕਿਲਾ ਦਾ ਹੱਲ ਜਰੂਰ ਕਰਨਗੇ।