ਮਿਸ਼ਨ ਫਤਿਹ: ਕਰੋਨਾ ਦੌਰ ਵਿਚ ਵੀ ਜਾਰੀ ਹੈ ਜੱਚਾ ਬੱਚਾ ਦੀ ਸਿਹਤ ਸੰਭਾਲ **ਮਾਤ੍ਰਤਿਵ ਅਭਿਆਨ ਤਹਿਤ ਸਿਹਤ ਸੰਸਥਾਵਾਂ ਵਿਚ ਹੋਇਆ ਚੈਕਅੱਪ
ਬਠਿੰਡਾ / 9 ਜੂਨ / ਨਿਊ ਸੁਪਰ ਭਾਰਤ ਨਿਊਜ
ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਦੀ ਦੇਖ ਰੇਖ ਹੇਠ ਜਿਲਾ ਬਠਿੰਡਾ ਅੰਦਰ ਵੱਖ ਵੱਖ ਸਿਹਤ ਸੰਸਥਾਵਾਂ ਵਿਚ ਕਰੋਨਾ ਦੌਰ ਵਿਚ ਵਿਚ ਜੱਚਾ ਬੱਚਾ ਸੇਵਾਵਾਂ ਜਾਰੀ ਹਨ। ਇਸ ਤਹਿਤ ਅੱਜ ਸੁਰੱਖਿਅਤ ਮਾਤ੍ਰਤਿਵ ਅਭਿਆਨ ਤਹਿਤ ਅੱਜ ਗਰਭਵਤੀ ਮਾਵਾਂ ਦਾ ਚੈੱਕ ਅੱਪ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਹਾਈ ਰਿਸਕ ਗਰਭਵਤੀ ਮਾਵਾਂ ਦਾ ਹਰ ਮਹੀਨੇ ਦੀ 9 ਤਰੀਕ ਨੂੰ ਚੈੱਕ ਅੱਪ ਕੀਤਾ ਜਾਂਦਾ ਹੈ ।
ਇਨਾਂ ਕੈਂਪਾਂ ਵਿੱਚ ਖਤਰੇ ਵਾਲੀਆਂ ਮਾਵਾਂ ਜਿਵੇਂ ਕਿ ਜ਼ਿਨਾਂ ਔਰਤਾਂ ਦਾ ਪਹਿਲਾਂ ਸਜ਼ੇਰੀਅਨ ਹੋਇਆ ਹੋਵੇ, ਕੋਈ ਪੁਰਾਣੀ ਬਿਮਾਰੀ ਹੋਵੇ, ਬਲੱਡ ਪ੍ਰੈਸ਼ਰ ਵੱਧਦਾ ਜਾਂ ਘੱਟਦਾ ਹੋਵੇ, ਪਹਿਲਾਂ ਦੋ ਤੋਂ ਜ਼ਿਆਦਾ ਬੱਚੇ ਹੋਣ, ਉਮਰ 18 ਸਾਲ ਤੋਂ ਘੱਟ ਜਾਂ 35 ਸਾਲ ਤੋੋਂ ਜਿਆਦਾਂ ਹੋਵੇ, ਅਨੀਮੀਅਕ, ਪਹਿਲੇ ਗਰਭ ਦੌਰਾਨ ਬੱਚੇ ਵਿੱਚ ਕੋਈ ਜਮਾਂਦਰੂ ਨੁਕਸ ਹੋਵੇ, ਕੱਦ ਛੋਟਾ ਹੋਵੇ ਜਾਂ ਕੋਈ ਲਾਗ ਦੀ ਬਿਮਾਰੀ ਹੋਵੇ ਆਦਿ ਖਤਰੇ ਦੇ ਚਿਨਾਂ ਵਾਲੀਆਂ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ । ਗਰਭਵਤੀ ਮਾਵਾਂ ਦਾ ਟੀਕਾ ਕਰਨ ਕੀਤਾ ਜਾਂਦਾ ਹੈ । ਕੌਂਸਲਰ ਵੱਲੋਂ ਗਰਭਵਤੀ ਮਾਵਾਂ ਦੀ ਕੌਸਲਿੰਗ ਵੀ ਕੀਤੀ ਜਾਂਦੀ ਹੈ। ਇਨਾਂ ਕੈਂਪਾਂ ਵਿੱਚ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਅਹਾਰ ਸੰਬੰਧੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ । ਗਰਭਵਤੀ ਮਾਵਾਂ ਨੂੰ ਟੈਸਟ, ਅਲਟਰਾ ਸਾਊਂਡ, ਦਵਾਈ ਅਤੇ ਹੋਰ ਮਿਲਣ ਵਾਲੀਆਂ ਸਿਹਤ ਸਹੂਲਤਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਅੱਜ ਇਸ ਤਹਿਤ 200 ਦੇ ਕਰੀਬ ਹਾਈ ਰਿਸਕ ਵਾਲੀਆਂ ਔਰਤਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।